ਦਿੱਲੀ ਗੁਰਦੁਆਰਾ ਕਮੇਟੀ ਨੇ ਉੱਤਰਾਖੰਡ ਵਿਖੇ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਰਾਹਤ ਸਾਮਗਰੀ ਭੇਜੀ

ਨਵੀਂ ਦਿੱਲੀ, 20 ਜੂਨ – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉੱਤਰਾਖੰਡ ਵਿਖੇ ਆਏ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਰਾਹਤ ਸਾਮਗਰੀ ਅਤੇ ਬਚਾਉ ਦਲ ਨੂੰ ਰਵਾਨਾ ਕਰਦੇ ਹੋਏ ਸ. ਰਵਿੰਦਰ ਸਿੰਘ ਖੁਰਾਨਾ ਅਤੇ ਉਨ੍ਹਾਂ ਦੇ ਨਾਲ ਹਨ ਸ. ਤਨਵੰਤ ਸਿੰਘ, ਸ. ਹਰਮੀਤ ਸਿੰਘ ਕਾਲਕਾ, ਸ. ਕੁਲਦੀਪ ਸਿੰਘ ਭੋਗਲ, ਸ. ਗੁਰਦੇਵ ਸਿੰਘ ਭੋਲਾ, ਸ. ਵਿਕਰਮ ਸਿੰਘ ਲਾਜਪਤ ਨਗਰ, ਸ. ਭੁਪਿੰਦਰ ਪਾਲ ਸਿੰਘ, ਸ. ਜਸਪ੍ਰੀਤ ਸਿੰਘ ਵਿੱਕੀ ਮਾਨ, ਸ. ਹਰਚਰਨ ਸਿੰਘ ਗੁਲਸ਼ਨ, ਸ. ਵਿਕਰਮ ਸਿੰਘ ਰੋਹਣੀ ਤੇ ਹੋਰ। ਜ਼ਿਕਰਯੋਗ ਹੈ ਕਿ ਉੱਤਰਾਖੰਡ ਦੇ ਚਾਰ ਧਾਮਾਂ ਦੇ ਨਾਲ ਗੁਰਦੁਆਰਾ ਹੇਮਕੁੰਟ ਸਾਹਿਬ ਲਈ ਰੁਕਣ ਸਥਲ ਗੋਬਿੰਦ ਘਾਟ ਅਤੇ ਗੋਬਿੰਦ ਧਾਮ ‘ਤੇ ਵੀ ਤੇਜ਼ ਮੀਂਹ ਅਤੇ ਹੜ੍ਹ ਕਾਰਣ ਭਾਰੀ ਨੁਕਸਾਨ ਦੇ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਫਸੀਆਂ ਹੋਈਆਂ ਹਨ। ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਗੁਰਦੁਆਰਾ ਕਮੇਟੀ ਵਲੋਂ ਸਹਾਇਤਾ ਸਮੱਗਰੀ ਭੇਜੀ ਗਈ ਹੈ।