23 ਜੂਨ ਨੂੰ ਭਾਰਤ ਤੇ ਇੰਗਲੈਂਡ ਭਿੜਨਗੇ ਚੈਂਪੀਅਨ ਟਰਾਫੀ ਦੇ ਫਾਈਨਲ ‘ਚ

ਭਾਰਤੀ ਕ੍ਰਿਕਟ ਟੀਮ 23 ਜੂਨ ਦਿਨ ਐਤਵਾਰ ਨੂੰ ਆਈ. ਸੀ. ਸੀ. ਚੈਂਪੀਅਨ ਟਰਾਫੀ ਵਿੱਚ ਭਾਰਤੀ ਟੀਮ ਦਾ ਫਾਈਨਲ ਵਿੱਚ ਮੁਕਾਬਲਾ ਮੇਜ਼ਬਾਨ ਟੀਮ ਇੰਗਲੈਂਡ ਨਾਲ ਬਰਮਿੰਘਮ ਵਿਖੇ ਹੋਵੇਗਾ। ਪਹਿਲੇ ਸੈਮੀਫਾਈਨਲ ਵਿੱਚ ਮੇਜ਼ਬਾਨ ਇੰਗਲੈਂਡ ਟੀਮ ਦੱਖਣੀ ਅਫ਼ਰੀਕਾ ਤੇ ਦੂਸਰੇ ਸੈਮੀਫਾਈਨਲ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ। ਗੌਰਤਲਬ ਹੈ ਕਿ ਭਾਰਤ ਤੀਸਰੀ ਵਾਰ ਤੇ ਇੰਗਲੈਂਡ ਦੂਸਰੀ ਵਾਰ ਫਾਈਨਲ ਵਿੱਚ ਪੁੱਜਾ ਹੈ।