ਫੀਫਾ ਵਰਲਡ ਕੱਪ 2026: ਇੰਗਲੈਂਡ ਨੇ ਫਰਾਂਸ ਨੂੰ 6-4 ਨਾਲ ਹਰਾ ਕਿ ਤੀਜਾ ਸਥਾਨ ਹਾਸਿਲ ਕੀਤਾ

ਮਿਆਮੀ, 19 ਜੁਲਾਈ – ਇੱਥੇ ਦੇ ਹਾਰਡ ਰਾਕ ਸਟੇਡੀਅਮ ਵਿਖੇ ਫੀਫਾ ਵਰਲਡ ਕੱਪ ਦੇ ਤੀਜੇ ਸਥਾਨ ਲਈ ਖੇਡੇ ਗਏ ਇੱਕ ਰੋਮਾਂਚਕ ਅਤੇ ਵੱਧ ਸਕੋਰ ਵਾਲੇ ਮੁਕਾਬਲੇ ਵਿੱਚ ਇੰਗਲੈਂਡ ਨੇ ਫਰਾਂਸ ਨੂੰ 6-4 ਨਾਲ ਹਰਾ ਕਿ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਹ ਮੈਚ ਇਤਿਹਾਸਕ ਬਣ ਗਿਆ। ਖੇਡ ਦੌਰਾਨ, ਫਰਾਂਸ ਦੇ ਸ਼ਾਨਦਾਰ ਸਟ੍ਰਾਈਕਰ ਕਾਇਲੀਅਨ ਐਮਬਾਪੇ ਨੇ ਵਰਲਡ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਬਣਾਇਆ, ਜਿਸ ਨਾਲ ਉਨ੍ਹਾਂ ਦੇ ਕੁੱਲ ਗੋਲਾਂ ਦੀ ਗਿਣਤੀ 22 ਹੋ ਗਈ ਪਰ ਇਹ ਇਤਿਹਾਸਕ ਪ੍ਰਾਪਤੀ ਉਨ੍ਹਾਂ ਦੀ ਟੀਮ ਨੂੰ ਜਿੱਤ ਨਾ ਦਿਵਾ ਸਕੀ। ਵਰਲਡ ਕੱਪ ਵਿੱਚ ਕੀਤੇ 10 ਗੋਲਾਂ ਦੀ ਬਦੌਲਤ ਉਹ ‘ਗੋਲਡਨ ਬੂਟ’ ਦੀ ਦੌੜ ਵਿੱਚ ਲਿਓਨਲ ਮੈਸੀ ਨਾਲੋਂ ਦੋ ਗੋਲ ਅੱਗੇ ਹੋ ਗਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਉਸ ਦੇ ਵਿਸ਼ਵ ਕੱਪ ਕਰੀਅਰ ਦਾ 22ਵਾਂ ਗੋਲ ਸੀ, ਜਿਸ ਨਾਲ ਉਸ ਨੇ ਮੈਸੀ ਦੇ 21 ਗੋਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਅਤੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ।
ਹਾਲਾਂਕਿ, ਮੈਚ ਵਿੱਚ ਇੰਗਲੈਂਡ ਦੇ ਬੁਕਾਯੋ ਸਾਕਾ ਦੀ ਹੈਟ੍ਰਿਕ ਅਤੇ ਜੂਡ ਬੈਲਿੰਘਮ ਦੇ ਸ਼ਾਨਦਾਰ ਗੋਲ ਦੀ ਬਦੌਲਤ ਇੰਗਲੈਂਡ ਤੀਜਾ ਸਥਾਨ ਹਾਸਿਲ ਕਰਕੇ ਕਾਂਸੀ ਦਾ ਤਗਮਾ ਜਿੱਤਣ ਵਿੱਚਕਾਮਯਾਬ ਰਿਹਾ।
ਇੰਗਲੈਂਡ ਨੇ ਪਹਿਲੇ ਹਾਫ਼ ਵਿੱਚ ਫਰਾਂਸ ਉੱਤੇ 4-0 ਦੀ ਮਜ਼ਬੂਤ ​​ਬੜ੍ਹਤ ਬਣਾ ਲਈ ਸੀ। ਅਜਿਹਾ ਲੱਗ ਰਿਹਾ ਸੀ ਕਿ ਮੈਚ ਪੂਰੀ ਤਰ੍ਹਾਂ ਫਰਾਂਸ ਦੇ ਹੱਥੋਂ ਨਿਕਲ ਚੁੱਕਾ ਸੀ, ਪਰ ਕਪਤਾਨ ਐਮਬਾਪੇ ਨੇ ਇਕੱਲਿਆਂ ਹੀ ਬਾਜ਼ੀ ਪਲਟਣੀ ਸ਼ੁਰੂ ਕਰ ਦਿੱਤੀ। ਆਪਣੀ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ, ਐਮਬਾਪੇ ਨੇ ਦੂਜੇ ਹਾਫ਼ ਨੂੰ ਇੱਕ ਰੋਮਾਂਚਕ ਮੁਕਾਬਲੇ ਵਿੱਚ ਬਦਲ ਦਿੱਤਾ।