ਫੀਫਾ ਵਰਲਡ ਕੱਪ: 20 ਜੁਲਾਈ ਨੂੰ ਫਾਈਨਲ ਮੁਕਾਬਲਾ ਅਰਜਨਟੀਨਾ ਤੇ ਸਪੇਨ ਵਿਚਾਲੇ

ਆਕਲੈਂਡ, 17 ਜੁਲਾਈ (ਕੂਕ ਪੰਜਾਬੀ ਸਮਾਚਾਰ) – ਡਿਫੈਂਡਿੰਗ ਚੈਂਪੀਅਨ ਅਰਜਨਟੀਨਾ ਨੇ 16 ਜੁਲਾਈ ਨੂੰ ਹੋਏ ਦੂਜੇ ਸੈਮੀ-ਫਾਈਨ ਮੁਕਾਬਲੇ ਵਿੱਚ ਇੰਗਲੈਂਡ ਨੂੰ 2-1 ਨਾਲ ਹਰਾ ਕਿ ਫਾਈਨਲ ਵਿੱਚ ਥਾਂ ਬਣਾਈ ਜਦੋਂ ਕਿ ਸਪੇਨ ਨੇ 15 ਜੁਲਾਈ ਨੂੰ ਹੋਏ ਪਹਿਲੇ ਸੈਮੀ-ਫਾਈਨਲ ਮੁਕਾਬਲੇ ਵਿੱਚ ਫਰਾਂਸ ਨੂੰ 2-0 ਨਾਲ ਹਰਾਇਆ ਸੀ।
ਹੁਣ 20 ਜੁਲਾਈ ਦਿਨ ਸੋਮਵਾਰ ਨੂੰ ਈਸਟ ਰਦਰਫੋਰਡ, ਨਿਊ ਜਰਸੀ ਵਿਖੇ ਹੋਣ ਵਾਲੇ ਫਾਈਨਲ ਵਿੱਚ ਅਰਜਨਟੀਨਾ ਦਾ ਸਾਹਮਣਾ ਯੂਰਪੀਅਨ ਚੈਂਪੀਅਨ ਸਪੇਨ ਨਾਲ ਹੋਵੇਗਾ। ਖ਼ਿਤਾਬ ਜਿੱਤਣ ਲਈ ਦੱਖਣੀ ਅਮਰੀਕਾ ਅਤੇ ਯੂਰਪ ਦੀਆਂ ਸਰਵੋਤਮ ਟੀਮਾਂ ਆਪਸ ਵਿੱਚ ਭਿੜਨਗੀਆਂ।
ਜਦੋਂ ਕਿ ਤੀਜੇ ਸਥਾਨ ਲਈ 19 ਜੁਲਾਈ ਨੂੰ ਫਰਾਂਸ ਤੇ ਇੰਗਲੈਂਡ ਵਿਚਾਲੇ ਮੈਚ ਹੋਵੇਗਾ।