ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦੇ 89 ਨਵੇਂ ਕੇਸ, ਕੁੱਲ ਗਿਣਤੀ 1039 ਹੋਈ

ਵੈਲਿੰਗਟਨ, 5 ਅਪ੍ਰੈਲ –  ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 89 ਨਵੇਂ ਹੋਰ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 48 ਪੁਸ਼ਟੀ ਕੀਤੇ ਕੇਸ ਅਤੇ 41 ਸੰਭਾਵਿਤ ਮਾਮਲੇ ਹਨ। ਜਿਸ ਨਾਲ ਨਿਊਜ਼ੀਲੈਂਡ ਵਿੱਚ ਕੁੱਲ ਗਿਣਤੀ 1039 ਕੇਸਾਂ ‘ਤੇ ਪਹੁੰਚ ਗਈ ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 180 ਹੋ ਗਈ ਹੈ, 1 ਮੌਤ ਹੋਈ ਹੈ।
15 ਲੋਕ ਹਸਪਤਾਲ ਵਿੱਚ ਹਨ। ਜਿਨ੍ਹਾਂ ‘ਚੋਂ 3 ਆਈਸੀਯੂ ਵਿੱਚ ਹਨ (1 ਵੈਲਿੰਗਟਨ ਅਤੇ 2 ਆਕਲੈਂਡ ਵਿੱਚ ਹਨ), ਦੋ ਗੰਭੀਰ ਹਾਲਤ ਵਿਚ ਦੱਸੇ ਗਏ ਹਨ। ਹੁਣ ਤੱਕ ਕੁੱਲ ਲੈਬ ਟੈੱਸਟਾਂ ਦੀ ਗਿਣਤੀ 36,209 ਹੈ, ਜਿਨ੍ਹਾਂ ਵਿਚੋਂ 3093 ਕੱਲ੍ਹ ਕੀਤੇ ਗਏ ਸੀ।
ਉਨ੍ਹਾਂ ਕਿਹਾ ਕਿ 45% ਦਾ ਅੰਤਰਰਾਸ਼ਟਰੀ ਯਾਤਰਾ ਦਾ ਸਪਸ਼ਟ ਲਿੰਕ ਹੈ, 36% ਜਾਣੇ-ਪਛਾਣੇ ਸੰਪਰਕ ਦੇ ਮਾਮਲੇ ਹਨ ਅਤੇ 1% ਕਮਿਊਨਿਟੀ ਟਰਾਂਸਮਿਸ਼ਨ। ਜਦੋਂ ਕਿ 18% ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ।
ਬਲੂਮਫੀਲਡ ਨੇ ਕਿਹਾ ਕਿ ਦੇਸ਼ ਵਿੱਚ ਐਥਨੀਸਿੱਟੀ ਦੇ ਆਧਾਰ ‘ਤੇ 74% ਯੂਰਪੀਅਨ, 8.3% ਏਸ਼ੀਆਈ, 7.6% ਮਾਓਰੀ ਅਤੇ 3.3% ਪੈਸੀਫਿਕ ਦੇ ਕੇਸ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਾਜ਼ੀਟਿਵ ਮਾਮਲੇ ਵਿਦੇਸ਼ਾਂ ਤੋਂ ਪਰਤਣ ਵਾਲਿਆਂ ਦੇ ਹਨ। ਜਦੋਂ ਵਧੇਰੇ ਕਮਿਊਨਿਟੀ ਟਰਾਂਸਮੀਸ਼ਨ ਵਿੱਚ ਮਾਓਰੀ ਅਤੇ ਪੈਸੀਫਿਕਾਂ ਦੇ ਹੋਰ ਕੇਸ ਵੇਖਣ ਨੂੰ ਮਿਲ ਸਕਦੇ ਹਨ।
ਦੇਸ਼ ਵਿਚਲੇ 1039 ਕੇਸਾਂ ਵਿਚੋਂ 872 ਕੰਫ਼ਰਮ ਅਤੇ 167 ਪ੍ਰੋਬੈਬਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 859 ਐਕਟਿਵ ਅਤੇ 180 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ 1 ਦੀ ਮੌਤ ਹੋਈ ਹੈ।
ਇਸ ਵੇਲੇ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ :-
ਸਾਊਥਰਨ ਹਿੱਸੇ ‘ਚ 160, ਵਾਇਕਾਟੋ 146, ਵਾਈਟਾਮਾਟਾ 145, ਆਕਲੈਂਡ 137, ਕੈਂਟਬਰੀ 86, ਕੈਪੀਟਲ ਐਂਡ ਕੋਸਟ 80, ਕਾਊਂਟੀ ਮੈਨੁਕਾਓ 77, ਨੈਲਸਨ ਮਾਰਲੋਬ੍ਰੋਚ 35, ਬੇਅ ਆਫ਼ ਪੈਨਲਟੀ 31, ਹਾਕਸ ਬੇਅ 29, ਮਿਡ ਸੈਂਟਰਲ 22, ਹੱਟ ਵੈਲੀ 18, ਨਾਰਥਲੈਂਡ 16, ਤਾਰਾਨਾਕੀ 14, ਲੇਕ 12, ਸਾਊਥ ਕੈਂਟਬਰੀ 10, ਵਾਈਰਾਰਾਪਾ 8, ਵਾਂਗਾਨੂਈ 8, ਵੈਸਟ ਕੋਸਟ 4 ਅਤੇ ਟਾਈਰਾਵਹੈਟੀ 1  
ਗੌਰਤਲਬ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 1,196,760 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 64,592 ਅਤੇ ਰਿਕਵਰ ਹੋਏ 243,009 ਮਾਮਲੇ ਸਾਹਮਣੇ ਆਏ ਹਨ।