ਨਿਊਜ਼ੀਲੈਂਡ ‘ਚ ਘੜੀਆਂ ਦਾ ਸਮਾਂ 1 ਘੰਟਾ ਪਿੱਛੇ ਹੋਈਆਂ

ਆਕਲੈਂਡ, 5 ਅਪ੍ਰੈਲ – ਨਿਊਜ਼ੀਲੈਂਡ ‘ਚ ਅੱਜ ਤੜਕੇ ਸਵੇਰੇ 3.00 ਵਜੇ ਤੋਂ ਦੇਸ਼ ਵਿੱਚ ‘ਡੇਅ ਲਾਈਟ ਸੇਵਿੰਗ’ ਸਮਾਂ ਸਮਾਪਤ ਹੋ ਗਿਆ ਹੈ ਤੇ ਘੜੀਆਂ 1 ਘੰਟਾ ਪਿੱਛੇ ਹੋ ਗਈਆਂ ਹਨ। ਹੁਣ ਇਹ ਸਮਾਂ 27 ਸਤੰਬਰ ਤੱਕ ਜਾਰੀ ਰਹੇਗਾ ਅਤੇ ਮੁੜ ‘ਡੇਅ ਲਾਈਟ ਸੇਵਿੰਗ’ ਸ਼ੁਰੂ ਹੋ ਜਾਵੇਗੀ ਤੇ ਘੜੀਆਂ 1 ਘੰਟਾ ਅੱਗੇ ਕਰ ਦਿੱਤੀਆਂ ਜਾਣਗੀਆਂ।