ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ 82 ਨਵੇਂ ਕੇਸ, ਗਿਣਤੀ 950 ‘ਤੇ ਪੁੱਜੀ

ਵੈਲਿੰਗਟਨ, 4 ਅਪ੍ਰੈਲ –  ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਅੱਜ ਦੁਪਹਿਰ ਮੀਡੀਆ ਨੂੰ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 82 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 52 ਪੁਸ਼ਟੀ ਕੀਤੇ ਅਤੇ 30 ਸੰਭਾਵਿਤ ਕੇਸ ਹਨ। ਜਿਸ ਨਾਲ ਨਿਊਜ਼ੀਲੈਂਡ ਵਿੱਚ ਕੁੱਲ ਗਿਣਤੀ 950 ਕੇਸਾਂ ‘ਤੇ ਪਹੁੰਚ ਗਈ ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 127 ਹੋ ਗਈ ਹੈ।
ਬਲੂਮਫੀਲਡ ਨੇ ਕਿਹਾ ਕਿ 1 ਵਿਅਕਤੀ ਆਈਸੀਯੂ ਵਿੱਚ ਹੈ। ਕੱਲ੍ਹ ਇੱਥੇ 2631 ਟੈੱਸਟ ਕੀਤੇ ਗਏ, ਹੁਣ ਤੱਕ ਕੁੱਲ 33,116 ਟੈੱਸਟ ਕੀਤੇ ਗਏ ਹਨ। ਦੇਸ਼ ਦਾ ਸਭ ਤੋਂ ਵੱਡਾ ਕਲਸਟਰ ਆਕਲੈਂਡ ਦਾ ਮੈਰਿਸਟ ਕਾਲਜ ਵਿੱਚ ਵੇਖਣ ਨੂੰ ਮਿਲਿਆ, ਜਿਸ ਵਿੱਚ ਇੱਕ ਪੁਸ਼ਟੀ ਕੀਤੇ ਕੇਸ ਦੇ ਨਾਲ ਗਿਣਤੀ 60 ਹੋ ਗਈ ਹੈ। ਸਟਾਫ, ਵਿਦਿਆਰਥੀ ਅਤੇ ਪ੍ਰਿੰਸੀਪਲ ਪ੍ਰਭਾਵਿਤ ਹੋਏ ਹਨ।ਦੂਜਾ ਸਭ ਤੋਂ ਵੱਡਾ ਸਮੂਹਸਾਊਥਲੈਂਡ ਦੇ ਬਲਫ ਵਿੱਚ ਵਿਆਹ ਨਾਲ ਸੰਬੰਧਿਤ ਹੈ ਦੇ 55 ਕੇਸ ਹਨ ਅਤੇ ਮਾਟਾਮਾਟਾ ਦੇ 54 ਕੇਸ ਹਨ।
ਦੇਸ਼ ਵਿਚਲੇ 950 ਕੇਸਾਂ ਵਿਚੋਂ 824 ਕੰਫ਼ਰਮ ਅਤੇ 126 ਪ੍ਰੋਬੈਬਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 823 ਐਕਟਿਵ ਅਤੇ 127 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ 1 ਦੀ ਮੌਤ ਹੋਈ ਹੈ।
ਗੌਰਤਲਬ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 1,095,265 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 58,773 ਅਤੇ ਰਿਕਵਰ ਹੋਏ 223,026 ਮਾਮਲੇ ਸਾਹਮਣੇ ਆਏ ਹਨ।