ਨਿਊਜ਼ੀਲੈਂਡ ‘ਚ ਕੋਰੋਨਾ ਦੇ 9 ਨਵੇਂ ਮਾਮਲੇ, ਗਿਣਤੀ 1,470 ‘ਤੇ ਪੁੱਜੀ

ਵੈਲਿੰਗਟਨ, 26 ਅਪ੍ਰੈਲ – ਮਨਿਸਟਰੀ ਆਫ਼ ਹੈਲਥ ਨੇ ਦੱਸਿਆ ਕਿ ਨਿਊਜ਼ੀਲੈਂਡ ‘ਚ ਕੋਵਿਡ -19 ਦੇ 9 ਨਵੇਂ ਮਾਮਲਿਆਂ ਸਾਹਮਣੇ ਆਏ ਹਨ। 4 ਕੇਸ ਪੁਸ਼ਟੀ ਕੀਤੇ ਅਤੇ 5 ਸੰਭਾਵਿਤ ਕੇਸ ਹਨ। ਦੇਸ਼ ‘ਚ ਕੋਵਿਡ -19 ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੈ ਅਤੇ ਕੋਰੋਨਾ ਨਾਲ ਹੋਰ ਕੋਈ ਮੌਤ ਨਹੀਂ ਹੋਈ ਹੈ।
ਕੋਰੋਨਾਵਾਇਰਸ ਦੇ ਅੱਜ ਰਿਪੋਰਟ ਕੀਤੇ ਗਏ 9 ਕੇਸਾਂ ਵਿਚੋਂ 4 ਮੌਜੂਦਾ ਕਲਸਟਰ ਨਾਲ ਜੁੜੇ ਹੋਏ ਹਨ ਅਤੇ 5 ਜਾਣ-ਪਛਾਣ ਵਾਲੇ ਕੇਸਾਂ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਪਿਛਲੇ 7 ਦਿਨਾਂ ਤੋਂ ਲਗਾਤਾਰ ਕੋਵਿਡ -19 ਦੇ ਨਵੇਂ ਕੇਸਾਂ ਦੀ ਗਿਣਤੀ ਸਿੰਗਲ ਅੰਕੜਿਆਂ ਵਿੱਚ ਹੀ ਰਹੀ ਹੈ। ਹਾਲਾਂਕਿ ਕੋਵਿਡ -19 ਨਾਲ ਸਬੰਧਿਤ ਮੌਤਾਂ ਦੀ ਗਿਣਤੀ ਵੀ ਹੌਲੀ ਹੌਲੀ ਵਧ ਰਹੀ ਹੈ।
ਮਨਿਸਟਰੀ ਆਫ਼ ਹੈਲਥ ਮੁਤਾਬਿਕ ਦੇਸ਼ ਵਿੱਚ ਕੁੱਲ 1,470 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 1,142 ਹੋ ਗਈ ਹੈ। 24 ਵਿਅਕਤੀ ਕੱਲ੍ਹ ਰਿਕਵਰ ਹੋਏ ਹਨ, ਇਸ ਦਾ ਮਤਲਬ 78% ਕੰਨਫ਼ਰਮ ਅਤੇ ਪ੍ਰੋਬੈਵਲੀ ਕੇਸ ਰਿਕਵਰ ਹੋਏ ਹਨ। ਹਸਪਤਾਲ ਵਿੱਚ 7 ਲੋਕ ਹਨ, ਜੋ ਕੱਲ੍ਹ ਦੇ ਮੁਕਾਬਲੇ ਇੱਕ ਘੱਟ ਹੈ। 1 ਵਿਅਕਤੀ ਆਈ.ਸੀ.ਯੂ. ਵਿੱਚ ਮਿਡਲਮੋਰ ਹਸਪਤਾਲ ਵਿਖੇ ਹੈ। ਇੱਥੇ 16 ਕਲਸਟਰ ਹਾਲੇ ਵੀ ਹਨ, ਜਿਨ੍ਹਾਂ ਵਿੱਚ ਕੱਲ੍ਹ ਤੋਂ ਬਦਲਾਓ ਨਹੀਂ ਹੋਇਆ ਹੈ। ਕੱਲ੍ਹ ਇੱਥੇ 5,966 ਟੈੱਸਟ ਪੂਰੇ ਹੋਏ, ਜੋ ਹੁਣ ਤੱਕ ਮਿਲਾ ਕੇ 120,981 ਦੇ ਸਾਂਝੇ ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਦੇ 1,470 ਕੇਸਾਂ ਵਿੱਚੋਂ 1,120 ਕੰਨਫ਼ਰਮ ਅਤੇ 350 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 310 ਐਕਟਿਵ ਅਤੇ 1,142 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਦੇਸ਼ ਵਿੱਚ 18 ਮੌਤਾਂ ਹੋਈਆ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 2,893,017 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 202,652 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 799,577 ਹੈ।