ਨਿਊਜ਼ੀਲੈਂਡ ਪੁਲਿਸ ‘ਚ ਨਵੇਂ ਭਰਤੀ ਹੋਏ ਪੁਲਿਸ ਆਫ਼ੀਸਰ ਸਿੱਖ ਧਰਮ ਦੀ ਜਾਣਕਾਰੀ ਲੈਣ ਲਈ ਟਾਕਾਨਿਨੀ ਗੁਰਦੁਆਰਾ ਸਾਹਿਬ ਪਹੁੰਚੇ

ਟਾਕਾਨਿਨੀ, 21 ਸਤੰਬਰ – ਨਿਊਜ਼ੀਲੈਂਡ ਪੁਲਿਸ ‘ਚ ਨਵੇਂ ਭਰਤੀ ਹੋਏ ਪੁਲਿਸ ਆਫ਼ੀਸਰਜ਼ ਸਿੱਖ ਧਰਮ ਦੀ ਜਾਣਕਾਰੀ ਲੈਣ ਲਈ ਟਾਕਾਨਿਨੀ ਗੁਰਦੁਆਰਾ ਸਾਹਿਬ ਪਹੁੰਚੇ। ਪੁਲਿਸ ਅਫ਼ਸਰਾਂ ਨੇ ਗੁਰੂ ਕਾ ਲੰਗਰ ਛਕਿਆ ਅਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਪਰੰਤ ਉਨ੍ਹਾਂ ਨੂੰ ਚੰਦਨਦੀਪ ਕੌਰ ਨੇ ਸਿੱਖ ਸਿਧਾਂਤਾਂ ਬਾਰੇ ਸਲਾਈਡ ਸ਼ੋਅ ਦਿਖਾਇਆ। ਪੁਲਿਸ ਸਲਾਹਕਾਰ ਸ. ਪਰਮਿੰਦਰ ਸਿੰਘ ਨੇ ਸਵਾਲਾਂ ਦੇ ਜੁਆਬ ਦਿੱਤੇ ਅਤੇ ਸਿੱਖ ਪ੍ਰੋਟੋਕਾਲ ਸਮਝਾਇਆ। ਪੁਲਿਸ ਅਧਿਕਾਰੀ ਜੈਸਿਕਾ ਫੌਗ ਨੇ ਸਿੱਖਾਂ ਦੀ ਨਵੀਂ ਬਣੀ ਸਾਂਝੀ ਆਰਗੇਨਾਈਜ਼ੇਸ਼ਨ ਬਾਰੇ ਦੱਸਿਆ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਅਤੇ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਸ. ਦਲਜੀਤ ਸਿੰਘ ਨੇ ਸਾਰੇ ਨਵੇਂ ਬਣੇ ਆਫ਼ੀਸਰਜ਼ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਕਮਿਊਨਿਟੀ ਵਿੱਚ ਜਾ ਕੇ ਸਾਡੀ, ਦੇਸ਼ ਅਤੇ ਬਿਜ਼ਨਸਾਂ ਦੀ ਰਾਖੀ ਕਰੋ। ਆਖ਼ਿਰ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮਹਿਮਾਨਾਂ ਨੂੰ ਤੋਹਫ਼ੇ ਦੇ ਕੇ ਵਿਦਾ ਕੀਤਾ।