ਨਿਊਜ਼ੀਲੈਂਡ ਲਈ ਸ੍ਰੀ ਕੋਹਲੀ ਨਵੇਂ ਭਾਰਤੀ ਹਾਈ ਕਮਿਸ਼ਨਰ ਥਾਪੇ

ਵੈਲਿੰਗਟਨ – ਭਾਰਤੀ ਹਾਈ ਕਮਿਸ਼ਨ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ 17 ਦਸੰਬਰ ਨੂੰ ਮਨਿਸਟਰੀ ਆਫ਼ ਐਕਸਟਰਨਲ ਅਫੇਅਰਜ਼ ਵੱਲੋਂ ਪ੍ਰੈੱਸ ਨੋਟ ਰਾਹੀ ਦੱਸਿਆ ਗਿਆ ਹੈ ਕਿ ਸ੍ਰੀ ਸੰਜੀਵ ਕੋਹਲੀ (ਆਈਐੱਸਐਫ:1988) ਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਸਥਿਤ ਭਾਰਤੀ ਹਾਈ ਕਮਿਸ਼ਨ ਦਾ ਨਵਾਂ ਹਾਈ ਕਮਿਸ਼ਨਰ ਥਾਪਿਆ ਗਿਆ। ਸ੍ਰੀ ਕੋਹਲੀ ਇਸ ਵੇਲੇ ਮੰਤਰਾਲੇ ਵਿੱਚ ਜੁਆਇੰਟ ਸਕਰੈਟਰੀ ਦੇ ਤੌਰ ‘ਤੇ ਕੰਮ ਕਰ ਰਹੇ ਹਨ। ਸ੍ਰੀ ਕੋਹਲੀ ਦੇ ਜਲਦੀ ਹੀ ਆਪਣਾ ਅਹੁਦਾ ਸੰਭਾਲਣ ਦੀ ਸੰਭਾਵਨਾ ਹੈ।