ਨਿਸ਼ਾਨੇਬਾਜ਼ੀ: ਸਿਫਤ ਸਮਰਾ ਨੇ 50 ਮੀਟਰ ‘ਚ ਕਾਂਸੀ ਤਗਮਾ ਜਿੱਤਿਆ

ਭੋਪਾਲ, 26 ਮਾਰਚ – ਇੱਥੇ ਭਾਰਤ ਦੀ ਉੱਭਰਦੀ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ਆਈਐੱਸਐੱਸਐਫ ਰਾਈਫ਼ਲ/ਪਿਸਟਲ ਵਰਲਡ ਕੱਪ ‘ਚ ਮਹਿਲਾਵਾਂ ਦੇ 50 ਮੀਟਰ ਰਾਈਫ਼ਲ 3ਪੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਹ ਸੀਨੀਅਰ ਵਰਗ ‘ਚ ਉਸ ਦਾ ਦੂਜਾ ਇੰਟਰਨੈਸ਼ਨਲ ਤਗਮਾ ਹੈ। ਨਿਸ਼ਾਨੇਬਾਜ਼ੀ ‘ਚ ਚੀਨ ਦਾ ਦਬਦਬਾ ਰਿਹਾ, ਉਸ ਦੀ ਝਾਂਗ ਕਿਆਂਗਯੁਵੇ ਨੇ ਸੋਨੇ ਦਾ ਤਗਮਾ ਜਿੱਤਿਆ। ਮੌਜੂਦਾ ਨੈਸ਼ਨਲ ਚੈਂਪੀਅਨ ਸਮਰਾ ਕੁੱਲ 403.9 ਦੇ ਸਕੋਰ ਨਾਲ ਰੈਂਕਿੰਗ ਵਿੱਚ ਤੀਜੇ ਸਥਾਨ ‘ਤੇ ਰਹੀ। ਜਦੋਂ ਕਿ ਚੀਨ ਦੀ ਝਾਂਗ 414.7 ਅੰਕਾਂ ਨਾਲ ਪਹਿਲੇ ਅਤੇ ਚੈੱਕ ਗਣਰਾਜ ਦੀ ਅਨੇਤਾ ਬ੍ਰਾਬਕੋਵਾ 411.3 ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੀ।