ਪਹਿਲਾ ‘ਕਬੱਡੀ ਵਰਲਡ ਕੱਪ’ ਆਸਟਰੇਲੀਆ ਨੇ ਅਮਰੀਕਾ ਨੂੰ ਹਰਾ ਕੇ ਜਿੱਤਿਆ

ਆਕਲੈਂਡ, 26 ਨਵੰਬਰ – ਸੁਪਰੀਮ ਸਿੱਖ ਸੋਸਾਇਟੀ ਵੱਲੋਂ ਗੁਰਦੁਆਰਾ ਕਲਗ਼ੀਧਰ ਸਾਹਿਬ ਟਾਕਾਨੀਨੀ ਵਿਖੇ ਬਣੇ ਐਨਜ਼ੈੱਡ ਸਿੱਖ ਸਟੇਡੀਅਮ ‘ਚ 26 ਨਵੰਬਰ ਨੂੰ ਕਰਵਾਏ ਗਏ ਪਹਿਲੇ ‘ਕਬੱਡੀ ਵਰਲਡ ਕੱਪ’ ਦੇ ਫਾਈਨਲ ਮੁਕਾਬਲੇ ‘ਚ ਆਸਟਰੇਲੀਆ ਨੇ ਅਮਰੀਕਾ ਨੂੰ ਹਰਾ ਜਿੱਤ ਦਰਜ਼ ਕੀਤੀ ਅਤੇ ਕੱਪ ‘ਤੇ ਕਬਜ਼ਾ ਕੀਤਾ।
ਪਹਿਲੀ ਵਾਰ ਕਰਵਾਏ ਗਏੇ ਕਬੱਡੀ ਵਰਲਡ ਕੱਪ ‘ਚ ਨਿਊਜ਼ੀਲੈਂਡ, ਆਸਟਰੇਲੀਆ, ਅਮਰੀਕਾ, ਕੈਨੇਡਾ, ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਨੇ ਭਾਗ ਲਿਆ।