ਪਾਕਿਸਤਾਨੀ ਗਾਇਕਾ ਨਸੀਬੋਂ ਲਾਲ ਦਾ ਆਕਲੈਂਡ ‘ਚ 2 ਦਸੰਬਰ ਨੂੰ ਹੋਣ ਵਾਲੇ ਸ਼ੋਅ ਦਾ ਪੋਸਟਰ ਜਾਰੀ

ਆਕਲੈਂਡ, 23 ਅਕਤੂਬਰ – ਰੇਡੀਓ ਸਾਡੇ ਆਲਾ ਆਪਣੇ ਸਪਾਂਸਰਜ਼ ਦੇ ਸਹਿਯੋਗ ਨਾਲ ਪਾਕਿਸਤਾਨੀ ਗਾਇਕਾ ਨਸੀਬੋਂ ਲਾਲ ਦਾ ਸ਼ੋਅ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਕਰਵਾਉਣ ਜਾ ਰਿਹਾ ਹੈ।
ਪਾਕਿਸਤਾਨੀ ਗਾਇਕਾ ਦਾ ‘ਕਵੀਨ ਆਫ਼ ਮੈਲੋਡੀ ਨਸੀਬੋਂ ਲਾਲ ਲਾਈਵ ਇੰਨ ਕੋਨਸਰਟ’ ਸ਼ੋਅ ਆਕਲੈਂਡ ਦੇ ਡੀਓ ਡਰੋਪ ਈਵੈਂਟ ਸੈਂਟਰ ਵਿਖੇ 2 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮੀ 7.00 ਵਜੇ ਹੋਵੇਗਾ।
ਪਾਕਿਸਤਾਨੀ ਗਾਇਕਾ ਨਸੀਬੋਂ ਲਾਲ ਦੇ ਸੰਗੀਤਕ ਪ੍ਰੋਗਰਾਮ ਦੇ ਸੰਬੰਧ ਵਿੱਚ 22 ਅਕਤੂਬਰ ਦਿਨ ਸ਼ਨੀਵਾਰ ਨੂੰ 733 ਗ੍ਰੇਟ ਸਾਊਥ ਰੋਡ ਪਾਪਾਟੋਏਟੋਏ ਵਿਖੇ ਕਰਵਾਏ ਗਏ ਪੋਸਟਰ ਰਿਲੀਜ਼ ਸਮਾਗਮ ‘ਚ ਗਾਇਕਾ ਨਸੀਬੋਂ ਲਾਲ ਦੇ ਸੰਗੀਤਕ ਪ੍ਰੋਗਰਾਮ ਦਾ ਪੋਸਟਰ ਸਪਾਂਸਰਜ਼, ਸਹਿਯੋਗੀ ਤੇ ਮੀਡੀਆ ਦੀ ਹਾਜ਼ਰੀ ‘ਚ ਜਾਰੀ ਕੀਤਾ ਗਿਆ। ਰੇਡੀਓ ਸਾਡੇ ਆਲਾ ਦੇ ਪੇਸ਼ਕਾਰ ਨਾਸਿਰ ਖਾਨ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ ਅਤੇ ਪਾਕਿਸਤਾਨੀ ਗਾਇਕਾ ਨਸੀਬੋਂ ਲਾਲ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸੰਗੀਤਕ ਪ੍ਰੋਗਰਾਮ ਦਾ ਪੋਸਟਰ ਜਾਰੀ ਕਰਨ ਦੀ ਰਸਮ ਅਦਾ ਕੀਤੀ ਗਈ।
ਪਾਕਿਸਤਾਨੀ ਗਾਇਕਾ ਨਸੀਬੋਂ ਲਾਲ ਦੇ ਸ਼ੋਅ ਸੰਬੰਧੀ ਹੋਰ ਵਧੇਰੇ ਜਾਣਕਾਰੀ ਤੁਸੀਂ ਗੁਰਪ੍ਰੀਤ ਸਿੰਘ ਨਾਲ 021 865 117, ਨਾਸਿਰ ਖਾਨ ਨਾਲ 021 542 648 ਅਤੇ ਰਣਬੀਰ ਕੌਰ ਨਾਲ 021 576 699 ‘ਤੇ ਫ਼ੋਨ ਕਰਕੇ ਪ੍ਰਾਪਤ ਕਰ ਸਕਦੇ ਹੋ। ਇਸ ਸੰਗੀਤਕ ਪ੍ਰੋਗਰਾਮ ਦੀਆਂ ਟਿਕਟਾਂ ਤੁਸੀਂ Eventfinda.co.nz ਤੋਂ ਪ੍ਰਾਪਤ ਕਰ ਸਕਦੇ ਹੋ।