ਪਾਕਿਸਤਾਨੀ ਹਾਸਰਸ ਅਦਾਕਾਰ ਗੁਰਦੁਆਰਾ ਟਾਕਾਨੀਨੀ ਵਿਖੇ ਨਤਮਸਤਕ ਹੋਏ ਤੇ ਗੁਰਦੁਆਰਾ ਸਾਹਿਬ ਦੀ ਵੱਡਿਆਈ ਕੀਤੀ

ਟਾਕਾਨੀਨੀ, 10 ਅਗਸਤ – ਗੁਰਦੁਆਰਾ ਕਲਗ਼ੀਧਰ ਸਾਹਿਬ ਟਾਕਾਨੀਨੀ ਵਿਖੇ ਪਾਕਿਸਤਾਨੀ ਹਾਸਰਸ ਅਦਾਕਾਰ ਅਕਰਮ ਉਦਾਸ, ਵਿੱਕੀ ਕੋਡੂ, ਸਲੀਮ ਅਲਬੇਲਾ, ਗੋਗਾ ਪਸਰੂਰੀ ਅਤੇ ਆਬਿਦ ਅਲੀ ਨਤਮਸਤਕ ਹੋਏ। ਉਹ ਆਕਲੈਂਡ ‘ਚ ਸ਼ੋਅ ਕਰਨ ਆਏ ਹੋਏ ਹਨ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੁਪਰੀਮ ਸਿੱਖ ਸੋਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਸਾਹਿਬ ਦੀ ਖ਼ੂਬਸੂਰਤੀ ਤੇ ਬਣਤਰ ਦੀ ਵਡਿਆਈ ਕੀਤੀ ਅਤੇ ਕੋਵਿਡ 19 ਦੌਰਾਨ ਗੁਰਦੁਆਰਾ ਸਾਹਿਬ ਵੱਲੋਂ ਮਾਨਵਤਾ ਦੀ ਕੀਤੀ ਸੇਵਾ ਦੀ ਤਾਰੀਫ਼ ਵੀ ਕੀਤੀ।
ਸ. ਦਲਜੀਤ ਸਿੰਘ ਨੇ ਦੱਸਿਆ ਕਿ ਸੜਕ ਤੋਂ ਲੰਘ ਰਹੇ ਪਾਕਿਸਤਾਨੀ ਕਲਾਕਾਰਾਂ ਨੇ ਗੁਰੂ ਘਰ ਦਾ ਗੁੰਮਟ ਦੇਖਿਆ ਤੇ ਪ੍ਰਮੋਟਰ ਨੂੰ ਕਿਹਾ ਉਸ ਜਗ੍ਹਾ ਲੈ ਚਲੋ ਬਹੁਤ ਨਾਮ ਸੁਣਿਆ ਟਾਕਾਨੀਨੀ ਗੁਰੂ ਘਰ ਦਾ ਅਤੇ ਉਨ੍ਹਾਂ ਨੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ। ਸ. ਦਲਜੀਤ ਸਿੰਘ ਨੇ ਕਿਹਾ ਕਿ ਇਹ ਹੁੰਦਾ ਕਲਾਕਾਰ ਜੋ ਧਰਮ ਦੀ ਇੱਜ਼ਤ ਕਰਦਾ। ਉਨ੍ਹਾਂ ਨੇ ਵੀ ਪਾਕਿਸਤਾਨੀ ਕਲਾਕਾਰਾਂ ਦਾ ਧੰਨਵਾਦ ‘ਪਾਕਿਸਤਾਨੀ ਮਿੱਤਰੋ’ ਕਹਿ ਕੇ ਕੀਤਾ।