ਪੁਰਸ਼ ਹਾਕੀ ਵਰਲਡ ਕੱਪ: ਭਾਰਤ ਤੇ ਇੰਗਲੈਂਡ ਵਿਚਾਲੇ ਮੈਚ 0-0 ਨਾਲ ਡਰਾਅ ਹੋਇਆ

ਰੁੜਕੇਲਾ, 15 ਜਨਵਰੀ – ਪੁਰਸ਼ ਹਾਕੀ ਵਰਲਡ ਕੱਪ ਵਿੱਚ ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਪੂਲ ‘ਡੀ’ ਦਾ ਮੁਕਾਬਲਾ ਗੋਲਰਹਿਤ 0-0 ਨਾਲ ਡਰਾਅ ਨਾਲ। ਮੈਚ ਬੇਨਤੀਜਾ ਰਹਿਣ ਕਰਕੇ ਭਾਰਤ ਦੀਆਂ ਕੁਆਰਟਰ ਫਾਈਨਲ ਗੇੜ ਵਿੱਚ ਸਿੱਧਾ ਦਾਖਲਾ ਪਾਉਣ ਦੀਆਂ ਸੰਭਾਵਨਾਵਾਂ ਅਜੇ ਵੀ ਬਰਕਰਾਰ ਹਨ। ਭਾਰਤ ਆਪਣਾ ਅਗਲਾ ਮੁਕਾਬਲਾ ਵੇਲਸ ਖਿਲਾਫ਼ 19 ਜਨਵਰੀ ਨੂੰ ਖੇਡੇਗਾ।