ਪੁੱਕੀਕੁਈ ਨਿਵਾਸੀ ਬੀਬੀ ਸੁਰਜੀਤ ਕੌਰ ਜੀ ਦਾ ਦਿਹਾਂਤ

 11743000_10207321467017202_6778023829486889404_nਅੰਤਿਮ ਸਸਕਾਰ ਸ਼ਨੀਵਾਰ ਨੂੰ ਮੈਨੁਕਾਓ ਮੈਮੋਰੀਅਲ ਗਾਰਡਨ ਵਿਖੇ 3.30 ਵਜੇ
ਪੁੱਕੀਕੁਈ (ਆਕਲੈਂਡ) – ਇੱਥੇ ਰਹਿੰਦੇ ਸ. ਮਨਜੀਤ ਸਿੰਘ ਪੁੱਕੀਕੁਈ ਅਤੇ ਸ. ਸਰਵਜੀਤ ਸਿੰਘ ਦੇ ਮਾਤਾ ਜੀ ਬੀਬੀ ਸੁਰਜੀਤ ਕੌਰ ਜੀ 20 ਜੁਲਾਈ ਦਿਨ ਸੋਮਵਾਰ ਨੂੰ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਬੀਬੀ ਜੀ 94 ਵਰ੍ਹਿਆਂ ਦੇ ਸਨ। ਬੀਬੀ ਸੁਰਜੀਤ ਕੌਰ ਜੀ ਦੀ ਸਿਹਤ ਖ਼ਰਾਬ ਹੋਣ ‘ਤੇ ਉਨ੍ਹਾਂ ਨੂੰ ਮਿਡਲ ਮੋਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹ ਸੁਆਸ ਤਿਆਗ ਗਏ। ਬੀਬੀ ਸੁਰਜੀਤ ਕੌਰ ਜੀ ਦਾ ਅੰਤਿਮ ਸਸਕਾਰ 25 ਜੁਲਾਈ ਦਿਨ ਸ਼ਨੀਵਾਰ ਨੂੰ ਮੈਨੁਕਾਓ ਮੈਮੋਰੀਅਲ ਗਾਰਡਨ ਵਿਖੇ 3.30 ਵਜੇ ਕੀਤਾ ਜਾਏਗਾ।