ਪ੍ਰਾਵੀਡੈਂਟ ਫੰਡ ਦੀ ਵਿਆਜ ਦਰ ਵਧਾਉਣ ਦਾ ਵਿਚਾਰ

ਨਵੀਂ ਦਿੱਲੀ – ਕੇਂਦਰ ਸਰਕਾਰ ਮੌਜੂਦਾ ਵਿੱਤੀ ਸਾਲ ਵਿੱਚ ਕਰਮਚਾਰੀ ਪ੍ਰਾਵੀਡੈਂਟ ਫੰਡ ‘ਤੇ ਵਿਆਜ ਦਰ ਨੂੰ ਵਧਾ ਕੇ 8.6% ਕਰੇਗੀ, ਇਸ ਹੋਣ ਵਾਲੇ ਵਾਧੇ ਨਾਲ ਦੇਸ਼ ਦੇ 5 ਕਰੋੜ ਖਾਤਾਧਾਰਕਾਂ ਨੂੰ ਭਾਰੀ ਲਾਭ ਮਿਲੇਗਾ। ਰਾਜ ਸਭਾ ਵਿੱਚ ਕਿਰਤ ਮੰਤਰਾਲੇ ਦੇ ਕੰਮਕਾਜ ‘ਤੇ ਬਹਿਸ ਦਾ ਜਵਾਬ ਦਿੰਦਿਆਂ ਕਿਰਤ ਮੰਤਰੀ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਆਮਦਨ ਵਿੱਚ ਕਮੀ ਹੋਣ ਕਾਰਨ ਇਹ ਵਿਆਜ ਦਰ ਘਟਾਈ ਗਈ ਸੀ ਪਰ ਹੁਣ ਅਗਲੀ ਵਾਰ ਇਹ 8.6% ਹੋਵੇਗੀ। ਜ਼ਿਕਰਯੋਗ ਹੈ ਕਿ ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ ਨੇ ਸਾਲ 2011-12 ਲਈ ਵਿਆਜ ਦਰ ਘਟਾ ਕੇ 8.25% ਕਰ ਦਿੱਤੀ ਸੀ, ਜਦੋਂ ਕਿ ਉਸ ਤੋਂ ਪਹਿਲਾਂ ਸਾਲ 2010-11 ਵਿੱਚ ਇਹ ਵਿਆਜ ਦਰ 9.5% ਸੀ।