ਫਰਵਰੀ ਤੇ ਮਾਰਚ ‘ਚ ਇੰਗਲੈਂਡ ਕ੍ਰਿਕਟ ਟੀਮ ਨਿਊਜ਼ੀਲੈਂਡ ‘ਚ

ਵੈਲਿੰਗਟਨ – ਫਰਵਰੀ 2013 ‘ਚ ਇੰਗਲੈਂਡ ਦੀ ਕ੍ਰਿਕਟ ਟੀਮ ਨਿਊਜ਼ੀਲੈਂਡ ਦੇ ਦੌਰੇ ‘ਤੇ ਆਏਗੀ। ਉਹ ਇੱਥੇ 3 ਟੈਸਟ, 3 ਇਕ ਦਿਨਾਂ ਤੇ 3 ਟੀ-20 ਮੈਚ ਖੇਡੇਗੀ। ਇੰਗਲੈਂਡ ਦੀ ਕ੍ਰਿਕਟ ਟੀਮ ਦਾ ਇਹ ਦੌਰਾ ਅਗਲੇ ਸਾਲ 4 ਫਰਵਰੀ ਤੋਂ 26 ਮਾਰਚ ਤੱਕ ਹੋਵੇਗਾ, ਇਸ ਦੌਰੇ ਦਾ ਇਕ ਟੈਸਟ ਮੈਚ ਆਕਲੈਂਡ ਦੇ ਈਡਨ ਪਾਰਕ ਵਿਖੇ ਵੀ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਟੇਡੀਅਮ ਵਿੱਚ 2006 ਤੋਂ ਬਾਅਦ ਕੋਈ ਟੈਸਟ ਮੈਚ ਨਹੀਂ ਹੋਇਆ।
ਇੰਗਲੈਂਡ ਦੀ ਟੀਮ ਆਪਣੇ ਦੌਰੇ ਦੀ ਸ਼ੁਰੂਆਤ ਨਿਊਜ਼ੀਲੈਂਡ ਇਲੈਵਨ  ਖ਼ਿਲਾਫ਼ ਵਾਨਗੇਰੀ ਵਿੱਚ ਟਵੰਟੀ-20 ਅਭਿਆਸ ਮੈਚ ਖੇਡੇਗੀ। ਇਸ ਤੋਂ ਬਾਅਦ 9 ਨੂੰ ਆਕਲੈਂਡ, 12 ਫਰਵਰੀ ਨੂੰ ਹੈਮਿਲਟਨ ਤੇ 15 ਫਰਵਰੀ ਨੂੰ ਵੇਲਿੰਗਟਨ ਵਿਖੇ ਟੀ-20 ਕੌਮਾਂਤਰੀ ਮੈਚ ਖੇਡੇਗੀ। ਇਕ ਦਿਨਾਂ ਕੌਮਾਂਤਰੀ ਮੈਚ 17 ਫਰਵਰੀ ਨੂੰ ਹੈਮਿਲਟਨ, 20 ਫਰਵਰੀ ਨੂੰ ਨੇਪੀਅਰ ਤੇ 23 ਫਰਵਰੀ ਨੂੰ ਆਕਲੈਂਡ ਵਿਖੇ ਖੇਡੇਗੀ। ਪਹਿਲਾ ਟੈਸਟ ਮੈਚ 6 ਤੋਂ 10 ਮਾਰਚ ਨੂੰ ਡਿਊਨੇਡਿਨ ਵਿਖੇ, ਦੂਜਾ ਟੈਸਟ 14 ਤੋਂ 28 ਮਾਰਚ ਨੂੰ ਵੇਲਿੰਗਟਨ ਤੇ ਤੀਜਾ ਤੇ ਆਖਰੀ ਟੈਸਟ ਮੈਚ 22 ਤੋਂ 26 ਮਾਰਚ ਨੂੰ ਆਕਲੈਂਡ ਵਿਖੇ ਖੇਡੇਗੀ।