ਫੀਫਾ ਵਰਲਡ ਕੱਪ: ਅਮਰੀਕਾ ਤੇ ਵੇਲਜ਼ ਵਿਚਕਾਰ ਮੁਕਾਬਲਾ 1-1 ਨਾਲ ਬਰਾਬਰੀ ‘ਤੇ ਰਿਹਾ

ਦੋਹਾ, 21 ਨਵੰਬਰ – ਇੱਥੇ ਖੇਡਿਆ ਗਿਆ ਫੀਫਾ ਵਰਲਡ ਕੱਪ ਦਾ ਮੈਚ ਅਮਰੀਕਾ ਤੇ ਵੇਲਜ਼ ਵਿਚਕਾਰ 1-1 ਨਾਲ ਬਰਾਬਰੀ ‘ਤੇ ਰਿਹਾ। ਵੇਲਜ਼ ਦੇ ਖਿਡਾਰੀ ਗੈਰੇਥ ਬੇਲ ਨੇ 82ਵੇਂ ਮਿੰਟ ‘ਚ ਪੈਨਲਟੀ ਕਿੱਕ ਨੂੰ ਗੋਲ ‘ਚ ਬਦਲ ਕੇ ਹਾਰ ਦਾ ਹੋਇਆ ਮੈਚ 1-1 ਨਾਲ ਡਰਾਅ ਕਰ ਦਿੱਤਾ। ਅਮਰੀਕਾ ਲਈ ਪਹਿਲੇ ਆਫ਼ ‘ਚ ਟਿਮ ਵੇਹ ਨੇ ਗੋਲ ਕੀਤਾ ਸੀ। ਦੋਵੇਂ ਟੀਮਾਂ ਨੂੰ 1-1 ਪੁਆਇੰਟ ਮਿਲਿਆ ਹੈ।
ਹੁਣ ਸ਼ਨੀਵਾਰ ਨੂੰ ਅਮਰੀਕਾ ਦਾ ਇੰਗਲੈਂਡ ਤੇ ਵੇਲਜ਼ ਦਾ ਇਰਾਨ ਨਾਲ ਮੁਕਾਬਲਾ ਹੋਵੇਗਾ। ਗਰੁੱਪ ‘ਬੀ’ ਦੇ ਆਪਣੇ ਮੈਚ ‘ਚ ਇੰਗਲੈਂਡ ਨੇ ਇਰਾਨ ਨੂੰ 6-2 ਨਾਲ ਕਰਾਰੀ ਮਾਤ ਦਿੱਤੀ।