ਫੀਫਾ ਵਰਲਡ ਕੱਪ: ਨੈਦਰਲੈਂਡਜ਼ ਤੇ ਸੈਨੇਗਲ ਨਾਕਆਊਟ ਗੇੜ ’ਚ ਪੁੱਜੇ, ਨੈਦਰਲੈਂਡਜ਼ ਨੇ ਕਤਰ ਨੂੰ 2-0 ਅਤੇ ਸੈਨੇਗਲ ਨੇ ਇਕੁਆਡੋਰ ਨੂੰ 2-1 ਨਾਲ ਹਰਾਇਆ

ਅਲ ਖੋਰ (ਕਤਰ), 29 ਨਵੰਬਰ – ਨੈਦਰਲੈਂਡਜ਼ ਨੇ ਕੋਡੀ ਗੈਪਕੋ ਅਤੇ ਫਰੈਂਕੀ ਡਿ ਯੌਂਗ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਫੀਫਾ ਵਰਲਡ ਕੱਪ ਵਿੱਚ ਮੇਜ਼ਬਾਨ ਕਤਰ ਨੂੰ 2-0 ਗੋਲਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਨੈਦਰਲੈਂਡਜ਼ ਗਰੁੱਪ ‘ਏ’ ਵਿੱਚ ਚੋਟੀ ’ਤੇ ਰਿਹਾ। ਗੈਪਕੋ ਨੇ ਮੈਂਫਿਸ ਡਿਪੇਅ ਅਤੇ ਡੈਵੀ ਕਲਾਸੇਨ ਤੋਂ ਮਿਲੇ ਪਾਸ ’ਤੇ 26ਵੇਂ ਮਿੰਟ ਵਿੱਚ ਜਬਰਦਸਤ ਗੋਲ ਦਾਗ਼ਿਆ, ਜਦੋਂ ਕਿ ਡਿ ਯੌਂਗ ਨੇ 50ਵੇਂ ਮਿੰਟ ਵਿੱਚ ਗੋਲ ਕਰ ਕੇ ਨੈਦਰਲੈਂਡਜ਼ ਦੀ 2-0 ਨਾਲ ਜਿੱਤ ’ਤੇ ਮੋਹਰ ਲਾ ਦਿੱਤੀ। ਉਹ 7 ਅੰਕਾਂ ਨਾਲ ਟੂਰਨਾਮੈਂਟ ਦੇ ਪ੍ਰੀ-ਕੁਆਰਟਜ਼ ਵਿੱਚ ਪਹੁੰਚ ਗਿਆ ਹੈ।
ਉਧਰ, ਫੀਫਾ ਵਰਲਡ ਕੱਪ ਦੇ ਗਰੁੱਪ ‘ਏ’ ਦੇ ਇੱਕ ਹੋਰ ਮੈਚ ਵਿੱਚ ਸੈਨੇਗਲ ਨੇ ਇਕੁਆਡੋਰ ਨੂੰ 2-1 ਗੋਲਾਂ ਨਾਲ ਹਰਾ ਦਿੱਤਾ। ਉਹ 6 ਅੰਕਾਂ ਨਾਲ ਨਾਕਆਊਟ ਗੇੜ ਵਿੱਚ ਪਹੁੰਚ ਗਿਆ ਹੈ।