ਬਾਲੀਵੁੱਡ ਫਿਲਮ ਡਾਇਰੈਕਟਰ ਪ੍ਰਦੀਪ ਸਰਕਾਰ ਦਾ ਦੇਹਾਂਤ

ਮੁੰਬਈ, 24 ਮਾਰਚ – ਫਿਲਮ ‘ਪਰਿਣੀਤਾ’ ਦੇ ਡਾਇਰੈਕਟਰ ਤੇ ਮਸ਼ਹੂਰ ਫਿਲਮ ਨਿਰਮਾਤਾ ਪ੍ਰਦੀਪ ਸਰਕਾਰ ਦਾ ਦੇਰ ਰਾਤ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 67 ਸਾਲ ਦੇ ਸਨ। ਸਰਕਾਰ ਦੀ ਪਤਨੀ ਪੰਚਾਲੀ ਨੇ ਦੱਸਿਆ ਕਿ ਡਾਇਰੈਕਟਰ ਪ੍ਰਦੀਪ ਸਰਕਾਰ ਨੂੰ ਬੁਖਾਰ ਹੋਣ ਤੋਂ ਬਾਅਦ ਉਪਨਗਰ ਬਾਂਦਰਾ ਦੇ ਲਾਲਵਤੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ 22 ਮਾਰਚ ਨੂੰ ਵਾਇਰਲ ਬੁਖਾਰ ਹੋ ਗਿਆ ਸੀ। ਸਰਕਾਰ ਨੇ ‘ਲਾਗਾ ਚੁਨਰੀ ਮੈਂ ਦਾਗ’ (2007), ‘ਲਫੰਗੇ ਪਰਿੰਦੇ’ (2010), ‘ਮਰਦਾਨੀ’ (2014), ਅਤੇ ‘ਹੈਲੀਕਾਪਟਰ ਈਲਾ’ (2018) ਸਮੇਤ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ।