ਬਿਓਂਸੇ ਸਭ ਤੋਂ ਵਧ ਗ੍ਰੈਮੀ ਐਵਾਰਡ ਜਿੱਤਣ ਵਾਲੀ ਮਹਿਲਾ ਕਲਾਕਾਰ ਬਣੀ

ਲਾਸ ਏਂਜਲਸ, 15 ਮਾਰਚ – ਪੌਪ ਸਟਾਰ ਬਿਓਂਸੇ 2021 ਵਿੱਚ 4 ਹੋਰ ਗ੍ਰੈਮੀ ਐਵਾਰਡ ਜਿੱਤ ਕੇ, ਸਭ ਤੋਂ ਵਧ 28 ਗ੍ਰੈਮੀ ਐਵਾਰਡ ਜਿੱਤਣ ਵਾਲੀ ਪਹਿਲੀ ਮਹਿਲਾ ਕਲਾਕਾਰ ਬਣ ਗਈ ਹੈ। ‘ਰਿਕਾਰਡਿੰਗ ਅਕਾਦਮੀ’ ਵੱਲੋਂ ਕਰਵਾਏ 63ਵੇਂ ਗ੍ਰੈਮੀ ਐਵਾਰਡ ਸਮਾਗਮ ਵਿੱਚ ਬਿਓਂਸੇ ਨੂੰ 9 ਵਰਗਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੂੰ ਮੇਗਨ ਥੀ ਸਟਾਲਿਯਾਨ (ਰੈਪਰ) ਨਾਲ ‘ਸੈਵੇਜ (ਰੀਮਿਕਸ)’ ਲਈ ‘ਬੈੱਸਟ ਰੈਪ’ ਵਰਗ ਵਿੱਚ ਐਵਾਰਡ ਮਿਲਿਆ। ‘ਬਲੈਕ ਪਰੇਡ’ ਲਈ ਸਰਵੋਤਮ ‘ਆਰਐਂਡਬੀ’ ਪੇਸ਼ਕਾਰ ਐਵਾਰਡ, ‘ਬਰਾਊਨ ਸਕਿਨ ਗਰਲ’ ਲਈ ‘ ਸਰਵੋਤਮ ਸੰਗੀਤ ਵੀਡੀਓ’ ਅਤੇ ‘ਸੈਵੇਜ’ ਲਈ ਇਕ ਹੋਰ ਐਵਾਰਡ ਮਿਲਿਆ। ਇਨ੍ਹਾਂ 4 ਐਵਾਰਡਾਂ ਨਾਲ ਕੁਲ 28 ਗ੍ਰੈਮੀ ਐਵਾਰਡ ਜਿੱਤ ਕੇ ਬਿਓਂਸੇ ਨੇ ਉੱਘੀ ਗਾਇਕਾ ਐਲੀਸਨ ਕਰਾਊਸ ਦਾ ਰਿਕਾਰਡ ਤੋੜਿਆ। ਬ੍ਰਿਟਿਸ਼ ਆਰਕੈਸਟਰਾ ਅਤੇ ਆਪਰੇਟਿਵ ਕੰਡਕਟਰ ਸਰ ਜੌਰਜ ਸੋਲਟੀ ਦੇ ਨਾਂ ਸਭ ਤੋਂ ਵਧ 31 ਗ੍ਰੈਮੀ ਜਿੱਤਣ ਦਾ ਰਿਕਾਰਡ ਹੈ।