ਬਿੱਲਾਂ ਦੀ ਭਰਮਾਰ

ਲੇਖਕਾ: ਬਲਜਿੰਦਰ ਕੌਰ ਸ਼ੇਰਗਿੱਲ, ਮੋਹਾਲੀ ਮੋਬਾਈਲ: 0091 98785 19278

ਬਿੱਲਾਂ ਦੀ ਭਰਮਾਰ ਸੀ ਲੱਗੀ
ਹਰ ਟਾਹਣੀ ਤੇਰੇ ਨਾਲ ਲੱਦੀ

ਪੱਤਿਆਂ ਨੂੰ ਤਾਂ ਪਤਝੜ ਖਾ ਗਈ
ਟਾਹਣੀ ‘ਤੇ ਤੈਨੂੰ ਬਿਠਾ ਗਈ

ਐਨੀ ਉੱਚੀ ਤੇਰੀ ਟੀਸੀ ਲੱਗੀ
ਹੱਥ ਨਾ ਪਹੁੰਚੇ ਕਿਸੇ ਦਾ ਦੂਰ

ਲੱਗੇ ਫ਼ਲ ਤੈਨੂੰ ਬੇਹਿਸਾਬ
ਦੂਰੋਂ ਲੱਗਦੇ ਗੇਂਦਾਂ ਵਾਂਗ

ਸਮਾਂ ਹੋ ਗਿਆ ਤੈਨੂੰ ਖਾਧਿਆਂ
ਮੂੰਹ ‘ਚੋਂ ਆਵੇ ਪਾਣੀ ਭਰਪੂਰ

ਪਕੜ ਤੇਰੀ ਬਈ ਬੜੀ ਮਜ਼ਬੂਤ
ਜ਼ੋਰ-ਜ਼ੋਰ ਨਾਲ ਟਾਹਣੀ ਹਿਲਾਈ

ਆਖ਼ਿਰ ਕਾਰ ਤੂੰ ਡਿੱਗ ਹੀ ਪਿਆ
ਧਰਤ ਅਸਾਂ ਚੁੱਕ ਹੀ ਲਿਆ

ਬਿਲ ਖਾ ਕੇ ਮਜ਼ਾ ਆ ਗਿਆ
ਯਾਦ ਬਚਪਨ ਦੀ ਦਲਾ ਗਿਆ

ਬਿੱਲਾਂ ਦੀ ਭਰਮਾਰ ਸੀ ਲੱਗੀ
ਹਰ ਟਾਹਣੀ ਤੇਰੇ ਨਾਲ ਲੱਦੀ

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
ਮੋਬਾਈਲ: 0091 98785 19278