ਭਾਰਤੀ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ‘ਮਹਿਲਾ ਅੰਡਰ-19 ਟੀ-20 ਕ੍ਰਿਕਟ ਵਰਲਡ ਕੱਪ’ ਜਿੱਤਿਆ

ਪੌਟਚੈਫਸਟਰੂਮ (ਦੱਖਣੀ ਅਫਰੀਕਾ), 29 ਜਨਵਰੀ – ਇੱਥੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਆਈਸੀਸੀ ਅੰਡਰ-19 ਟੀ-20 ਕ੍ਰਿਕਟ ਵਰਲਡ ਕੱਪ ਜਿੱਤ ਲਿਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਇਹ ਪਹਿਲਾ ਵਰਲਡ ਖ਼ਿਤਾਬ ਹੈ।
ਭਾਰਤੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ 17.1 ਓਵਰਾਂ ਵਿੱਚ ਸਿਰਫ 68 ਦੌੜਾਂ ’ਤੇ ਆਊਟ ਕਰਨ ਮਗਰੋਂ ਜਿੱਤ ਲਈ ਲੋੜੀਂਦਾ 69 ਦੌੜਾਂ ਦਾ ਟੀਚਾ 14 ਓਵਰਾਂ ਵਿੱਚ ਸਿਰਫ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ।