ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਅਮਰੀਕੀ ਦੌਰਾ ਚਰਚਾ ‘ਚ ਰਿਹਾ

ਵਾਸ਼ਿੰਗਟਨ ਵਿੱਚ ਪੱਤਰਕਾਰਾਂ ਦੇ ਸਵਾਲਾਂ ਤੇ ਕਈ ਮੁੱਦਿਆਂ ‘ਤੇ ਗੱਲਬਾਤ
ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ (ਹੁਸਨ ਲੜੋਆ ਬੰਗਾ) – ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੋ ਦਿਨਾਂ ਤੋਂ ਅਮਰੀਕਾ ਵਿੱਚ ਹਨ। ਦੁਵੱਲੇ ਸਬੰਧਾਂ ਲਈ ਮੀਟਿੰਗ ਵਿੱਚ ਦੋਵੇਂ ਦੇਸ਼ਾਂ ਦੇ ਵਿਦੇਸ਼ ਅਤੇ ਸੁਰੱਖਿਆ ਮੰਤਰੀ ਵੀ ਸ਼ਾਮਿਲ ਹਨ। ਅੱਜ 13 ਅਪ੍ਰੈਲ ਦਿਨ ਬੁੱਧਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵਾਸ਼ਿੰਗਟਨ ‘ਚ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਪੱਤਰਕਾਰਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਜੋ ਤੁਸੀਂ ਭਾਰਤ ਦੇ ਰੂਸ ਤੋਂ ਤੇਲ ਖ਼ਰੀਦਣ ਦੀ ਗੱਲ ਕਰਦੇ ਹੋ ਜਿੰਨਾ ਤੇਲ ਯੂਰਪ ਇੱਕ ਦੁਪਹਿਰ ਨੂੰ ਖ਼ਰੀਦਦਾ ਹੈ ਓਨਾ ਤੇਲ ਤੇਲ ਭਾਰਤ ਇੱਕ ਮਹੀਨੇ ‘ਚ ਖ਼ਰੀਦਦਾ ਹੈ। ਜਦੋਂ ਸੋਮਵਾਰ ਨੂੰ ਐੱਸ ਜੈਸ਼ੰਕਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਉੱਥੇ ਦੇ ਰੱਖਿਆ ਮੰਤਰੀ ਲਾਯਡ ਔਸਟਿਨ ਦੇ ਨਾਲ ਵਾਸ਼ਿੰਗਟਨ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਇਸੇ ਪ੍ਰੈੱਸ ਕਾਨਫ਼ਰੰਸ ਵਿੱਚ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਉੱਤੇ ਉਨ੍ਹਾਂ ਦਾ ਧਿਆਨ ਹੈ। ਵਾਸ਼ਿੰਗਟਨ ਵਿੱਚ ਜਦੋਂ ਅਮਰੀਕੀ ਵਿਦੇਸ਼ ਮੰਤਰੀ ਇਹ ਗੱਲ ਕਹਿ ਰਹੇ ਸਨ ਤਾਂ ਐੱਸ ਜੈਸ਼ੰਕਰ ਅਤੇ ਰਾਜਨਾਥ ਸਿੰਘ ਵੀ ਮੌਜੂਦ ਸਨ। ਤਦ ਬਲਿੰਕਨ ਦੀ ਇਸ ਟਿੱਪਣੀ ‘ਤੇ ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਸੀ ਦਿੱਤੀ। ਪਰ ਅੱਜ ਬੁੱਧਵਾਰ ਨੂੰ ਜੈਸ਼ੰਕਰ ਨੇ ਕਿਹਾ, ‘ਸੋਮਵਾਰ ਨੂੰ ਵਾਸ਼ਿੰਗਟਨ ‘ਚ 2+2 ਭਾਰਤ ‘ਚ ਮਨੁੱਖੀ ਅਧਿਕਾਰਾਂ ਦੀ ਕੋਈ ਵੀ ਚਰਚਾ ਨਹੀਂ ਹੋਈ ਸੀ, ਲੋਕ ਸਾਡੇ ਬਾਰੇ ਆਪਣੇ ਵਿਚਾਰ ਰੱਖਣ ਦਾ ਹੱਕ ਰੱਖਦੇ ਹਨ, ਪਰ ਇਸੇ ਤਰ੍ਹਾਂ ਸਾਡਾ ਵੀ ਉਨ੍ਹਾਂ ਬਾਰੇ ਵਿਚਾਰ ਰੱਖਣ ਦਾ ਹੱਕ ਹੈ। ਸਾਡੇ ਉਨ੍ਹਾਂ ਹਿਤਾਂ ਦੇ ਨਾਲ ਲਾਬੀਆਂ ਅਤੇ ਵੋਟ ਬੈਂਕ ‘ਤੇ ਵੀ ਬੋਲਣ ਦਾ ਅਧਿਕਾਰ ਹੈ, ਜੋ ਇਨ੍ਹਾਂ ਨੂੰ ਹਵਾ ਦਿੰਦੇ ਹਨ ਅਸੀਂ ਇਸ ਮਾਮਲੇ ਵਿੱਚ ਚੁੱਪ ਨਹੀਂ ਰਹਾਂਗੇ। ਹੋਰਾਂ ਦੇ ਮਨੁੱਖੀ ਅਧਿਕਾਰਾਂ ਨੂੰ ਵੀ ਲੈ ਕੇ ਸਾਡੀ ਰਾਏ ਹੈ, ਜਦੋਂ ਕਿ ਇਸ ਦਾ ਸਬੰਧ ਸਾਡੇ ਭਾਈਚਾਰੇ ਨਾਲ ਹੋਵੇ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਮੈਂ ਤੁਹਾਨੂੰ ਕਹਿ ਸਕਦਾ ਹਾਂ ਕਿ ਅਮਰੀਕਾ ਸਮੇਤ ਇੱਥੇ ਮਨੁੱਖੀ ਅਧਿਕਾਰ ਦੀ ਸਥਿਤੀ ਜਾਣਨ ਲਈ ਸਾਡੇ ਕੋਲ ਕਹਿਣ ਲਈ ਹੈ’। ਵਰਨਣਯੋਗ ਹੈ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਪਹਿਲਾਂ ਵਿਦੇਸ਼ ਸਕੱਤਰ ਅਤੇ ਫਰਾਂਸ, ਤੁਰਕੀ, ਭਾਰਤ ਰੂਸ, ਕਈ ਦੇਸ਼ਾਂ ਵਿੱਚ ਰਾਜਦੂਤ ਰਹਿ ਚੁੱਕੇ ਹਨ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਵਿੱਚ ਮਨੁੱਖੀ ਅਧਿਕਾਰ ਦਾ ਮੁੱਦਾ ਉਦੋਂ ਉਠਾਇਆ ਸੀ, ਜਦੋਂ ਅਮਰੀਕੀ ਨੁਮਾਇੰਦੇ ਇਲਾਹਨ ਉਮਰ ਨੇ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਅਮਰੀਕੀ ਸਰਕਾਰ ਨੇ ਮੋਦੀ ਸਰਕਾਰ ਦੇ ਮਨੁੱਖੀ ਅਧਿਕਾਰਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਫਹ ਇਲਾਹਨ ਉਮਰ ਨੇ ਭਾਰਤ ਦੇ ਮੁਸਲਮਾਨਾਂ ਨੂੰ ਲੈ ਕੇ ਮੋਦੀ ਸਰਕਾਰ ਦੀ ਅਲੋਚਨਾ ਕੀਤੀ ਸੀ। ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਵਰਚੂਅਲ ਬੈਠਕ ਵੀ ਹੋਈ ਸੀ। ਜਦੋਂ ਜੋ ਬਾਈਡਨ ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਕੀਤੀ ਸੀ ਤਾਂ ਵਾਸ਼ਿੰਗਟਨ ਵਿੱਚ ਉਨ੍ਹਾਂ ਦੇ ਨਾਲ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਇਸ ਤੋਂ ਇਲਾਵਾ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲਾਯਡ ਔਸਟੀਨ ਵੀ ਮੌਜੂਦ ਹਨ। ਭਾਰਤੀ ਵਿਦੇਸ਼ ਅਤੇ ਰੱਖਿਆ ਮੰਤਰੀ ਅਮਰੀਕਾ 2+2 ਮੀਟਿੰਗਾਂ ਵਿੱਚ ਸ਼ਾਮਲ ਹੋਏ। ਭਾਰਤ ਅਤੇ ਅਮਰੀਕਾ ਵਿਚਕਾਰ 2+2 ਦੀ ਇਹ ਚੌਥੀ ਸਾਲਾਨਾ ਮੀਟਿੰਗ ਸੀ। ਇਹ ਬੈਠਕ ਉਦੋਂ ਹੋ ਰਹੀ ਸੀ, ਜਦੋਂ ਯੂਕਰੇਨ ਉੱਤੇ ਰੂਸ ਦੇ ਹਮਲੇ ਦਾ ਦੂਸਰਾ ਮਹੀਨਾ ਚੱਲ ਰਿਹਾ ਹੈ।