ਭਾਰਤ ਪੁਰਸ਼ਾਂ ਦੇ ਪਹਿਲੇ ਹਾਕੀ5ਐੱਸ ਏਸ਼ੀਆ ਕੱਪ ਚੈਂਪੀਅਨ ਬਣਿਆ, ਫਾਈਨਲ ’ਚ ਪਾਕਿਸਤਾਨ ਨੂੰ ਸ਼ੂਟਆਊਟ ਰਾਹੀਂ ਹਰਾਇਆ

ਸਾਲਾਲਾਹ, 2 ਸਤੰਬਰ – ਪੁਰਸ਼ਾਂ ਦੇ ਪਹਿਲੇ ਹਾਕੀ5ਐੱਸ ਏਸ਼ੀਆ ਕੱਪ ਵਿਚ ਭਾਰਤ ਚੈਂਪੀਅਨ ਬਣ ਗਿਆ ਹੈ। ਫਾਈਨਲ ਵਿਚ ਭਾਰਤ ਨੇ ਪਾਕਿਸਤਾਨ ਨੂੰ ਸ਼ੂਟਆਊਟ ਵਿਚ 2-0 ਨਾਲ ਹਰਾਇਆ। ਇਸ ਤੋਂ ਪਹਿਲਾਂ ਨਿਯਮਿਤ ਸਮੇਂ ਵਿਚ ਦੋਵੇਂ ਟੀਮਾਂ 4-4 ਗੋਲਾਂ ਨਾਲ ਬਰਾਬਰ ਸਨ। ਇਸ ਜਿੱਤ ਨਾਲ ਭਾਰਤ ਨੇ ਐਫਆਈਐਚ ਹਾਕੀ5ਐੱਸ ਵਿਸ਼ਵ ਕੱਪ 2024 ਵਿਚ ਆਪਣੀ ਥਾਂ ਪੱਕੀ ਕਰ ਲਈ ਹੈ।
ਭਾਰਤ ਵੱਲੋਂ ਮੁਹੰਮਦ ਰਹੀਲ (19ਵੇਂ ਤੇ 26ਵੇਂ ਮਿੰਟ), ਜੁਗਰਾਜ ਸਿੰਘ (ਸੱਤਵੇਂ) ਤੇ ਮਨਿੰਦਰ ਸਿੰਘ (10ਵੇਂ) ਨੇ ਗੋਲ ਕੀਤੇ। ਜਦਕਿ ਸ਼ੂਟਆਊਟ ਵਿਚ ਗੁਰਜੋਤ ਸਿੰਘ ਤੇ ਮਨਿੰਦਰ ਸਿੰਘ ਗੋਲਕੀਪਰ ਨੂੰ ਮਾਤ ਦੇਣ ਵਿਚ ਕਾਮਯਾਬ ਰਹੇ। ਪਾਕਿਸਤਾਨ ਵੱਲੋਂ ਅਬਦੁਲ ਰਹਿਮਾਨ, ਕਪਤਾਨ ਅਬਦੁਲ ਰਾਣਾ, ਜ਼ਿਕਰਿਆ ਹਯਾਤ ਤੇ ਅਰਸ਼ਦ ਲਿਆਕਤ ਨੇ ਗੋਲ ਕੀਤੇ। ਭਾਰਤ ਦੇ ਗੋਲਕੀਪਰ ਸੂਰਜ ਕਕਰੇਜਾ ਨੇ ਕੁਝ ਅਹਿਮ ਗੋਲ ਹੋਣ ਤੋਂ ਰੋਕੇ।