ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 24 ਸਤੰਬਰ ਨੂੰ ਬਲੱਡ ਡੋਨੇਸ਼ਨ ਕੈਂਪ

ਆਕਲੈਂਡ, 11 ਸਤੰਬਰ – ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 24 ਸਤੰਬਰ ਨੂੰ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਬਲੱਡ ਡੋਨੇਸ਼ਨ ਕੈਂਪ ਮੈਨੁਕਾਓ ਬਲੱਡ ਡੋਨਰ ਸੈਂਟਰ, 116 ਕੈਵਨਡਿੱਸ਼ ਡ੍ਰਾਈਵ, ਮੈਨੁਕਾਓ ਵਿਖੇ 1.00 ਵਜੇ ਤੋਂ ਸ਼ਾਮੀ 7.00 ਵਜੇ ਤੱਕ ਲਗਾਇਆ ਜਾਵੇਗਾ। ਬਲੱਡ ਡੋਨੇਸ਼ਨ ਕਰਨ ਦੇ ਚਾਹਵਾਨ ਮਾਝਾ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਜੁਗਰਾਜ ਮਾਨ ਨਾਲ ਫ਼ੋਨ ਨੰਬਰ 022 410 6725, ਹਰਜੀਤ ਸਿੰਘ 022 062 6005, ਹੈਰੀ 021 676 037 ਅਤੇ ਸੁਖਚੈਨ ਸਿੰਘ ਨਾਲ 022 045 6777 ਉੱਤੇ ਸੰਪਰਕ ਕਰ ਸਕਦੇ ਹਨ।