ਰਗਬੀ ਲਾਓਨਸ ਸੀਰੀਜ਼: ਆਲ ਬਲੈਕ ਨੇ ਲਾਓਨਸ ‘ਤੇ ਜਿੱਤ ਦਰਜ ਕੀਤੀ

ਆਕਲੈਂਡ, 24 ਜੂਨ – ਇੱਥੇ ਈਡਨ ਪਾਰਕ ਖੇਡੀ ਜਾ ਰਹੀ ਲਾਓਨਸ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਅੱਜ ਨਿਊਜ਼ੀਲੈਂਡ ਨੇ ਬ੍ਰਿਟਿਸ਼ ਐਂਡ ਆਈਰਿਸ਼ ਲਾਓਨਸ ਨੂੰ 30-15 ਨਾਲ ਹਰਾ ਦਿੱਤਾ। ਆਲ ਬਲੈਕ ਟੀਮ ਨੇ ਪੂਰੀ ਗੇਮ ਵਿੱਚ ਦਬਦਬਾ ਬਣਾਈ ਰੱਖਿਆ। ਦੋਵੇਂ ਟੀਮਾਂ ਦਾ ਹਾਅਫ਼ ਟਾਈਮ ਤੱਕ ਸਕੋਰ 13-8 ਸੀ।