ਰਾਹੁਲ ਗਾਂਧੀ ਦੀ ਅਗਵਾਈ ਹੇਠ ਰਾਜਸਥਾਨ ਤੋਂ ‘ਭਾਰਤ ਜੋੜੋ’ ਯਾਤਰਾ ਮੁੜ ਸ਼ੁਰੂ ਹੋਈ

ਕੋਟਾ, 12 ਦਸੰਬਰ – ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਰਤ ਜੋੜੋ ਯਾਤਰਾ ਰਾਜਸਥਾਨ ਦੇ ਬੁੰਦੀ ਤੋਂ ਤੜਕੇ ਮੁੜ ਸ਼ੁਰੂ ਹੋ ਗਈ ਹੈ। ਇਸ ਮੌਕੇ ਪ੍ਰਿਯੰਕਾ ਗਾਂਧੀ ਤੇ ਉਨ੍ਹਾਂ ਦੇ ਪਤੀ ਰਬਰਟ ਵਾਡਰਾ ਸਣੇ ਇਲਾਕੇ ਦੀਆਂ ਵੱਡੀ ਗਿਣਤੀ ਔਰਤਾਂ ਤੇ ਮਹਿਲਾ ਕਾਂਗਰਸੀ ਕਾਰਕੁਨਾਂ ਨੇ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਸ ਯਾਤਰਾ ਦੇ ਮੌਜੂਦਾ ਪੜਾਅ ਰਾਹੀਂ ਮਹਿਲਾ ਸ਼ਕਤੀਕਰਨ ਦਾ ਸੁਨੇਹਾ ਦਿੱਤਾ ਗਿਆ ਹੈ। ਇਹ ਯਾਤਰਾ ਅੱਜ ਸਵੇਰੇ 6 ਵਜੇੇ ਤੋਂ ਸ਼ੁਰੂ ਹੋਈ ਜੋ ਕਿ ਕੋਟਾ-ਲਾਲਸੋਤ ਹਾਈਵੇਅ ਤੋਂ ਲੰਘਦੀ ਹੋਈ ਅੱਗੇ ਵਧੀ। ਅੱਜ ਇਸ ਯਾਤਰਾ ਨੂੰ ਨਾਰੀ ਸ਼ਕਤੀ ਪਦ ਯਾਤਰਾ ਦਾ ਨਾਂ ਦਿੱਤਾ ਗਿਆ ਹੈ।