ਰੂਹ ਦੀ ਅਦਾਲਤ ਵਿੱਚ ਅੱਜ ਆਏ ਕੈਨੇਡਾ ਦੇ ਹਰ ਮਨ ਪਿਆਰੇ ਨੇਤਾ ਮੈਂਬਰ ਪਾਰਲੀਮੈਂਟ ਪਰਮ ਗਿੱਲ

ਚੰਡੀਗੜ੍ਹ ਦਫ਼ਤਰ ਜਿੰਨੇ ਲੋਕਾਂ ਨੇ ਵਜੇ ਅਪਲਾਈ ਕੀਤੇ, ਉਨ੍ਹਾਂ ਵਿੱਚੋਂ 50% ਨੂੰ ਵੀਜ਼ੇ ਮਿਲੇ
ਗੁਰਪ੍ਰੀਤ ਸੇਖੋਂ
ਪੰਜਾਬ ਦੀਆਂ ਬਹੁਤ ਸਾਰੀਆਂ ਸਿਆਸਤ ਜਗਤ ਦੀਆਂ ਮਹਾਨ ਹਸਤੀਆਂ ਨੂੰ ਰੂਹ ਦੀ ਅਦਾਲਤ ਵਿੱਚ ਲੈ ਕੇ ਆਉਣ ਦਾ ਆਪਾਂ ਨੂੰ ਮੌਕਾ ਮਿਲਿਆਂ ਅਤੇ ਚੰਗੀ ਗੱਲ ਇਹ ਹੈ ਕਿ ਤੁਹਾਡੀ ਇਸ ਅਦਾਲਤ ਵਿੱਚ ਜੇਕਰ ਕੋਈ ਵੀ ਆਇਆ ਤਾਂ ਉਸ ਨੇ ਦਿਲ ਦੀਆਂ ਗਹਿਰਾਈਆਂ ‘ਚੋਂ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਹੌਂਸਲਾ ਅਫਜਾਈ ਵੀ ਕੀਤੀ ? ਇਸ ਅਦਾਲਤ ਦੀ ਕਾਰਵਾਈ ਨੂੰ ਅੱਗੇ ਤੋਰਦੇ ਹੋਏ ਅਸੀਂ ਆਪਣੀ ਅਦਾਲਤ ਦਾ ਸਾਜੋ ਸਮਾਨ ਚੁੱਕ ਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਮੈਂਬਰ ਪਾਰਲੀਮੈਂਟ ਪਰਮ ਗਿੱਲ ਹੋਰਾਂ ਦੇ ਦਫ਼ਤਰ ਜਾ ਪਹੁੰਚੇ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਲੈ ਕੇ ਆਉਣ ਦੀ ਜਿੰਮੇਵਾਰੀ ਪੰਜਾਬੀ ਰੇਡੀਓ ਦੇ ਸੰਚਾਲਕ ਸਤਨਾਮ ਸਿੰਘ ਅਤੇ ਪੰਜਾਬੀ ਰੇਡੀਓ ਦੇ ਸੰਚਾਲਕ ਵਿਕਰਮਜੀਤ ਸਿੰਘ ਕਲੇਰ ਨੇ ਨਿਭਾਈ। ਆਓ ਆਪਣੀ ਪਿਟਾਰੀ ਦੇ ਵਿੱਚੋਂ ਸਵਾਲ ਕੱਢੀਏ ਤੇ ਸ. ਪਰਮ ਗਿੱਲ ਹੋਰਾਂ ਦੁਆਰਾ ਦਿੱਤੇ ਗਏ ਜਵਾਬਾਂ ਨੂੰ ਵੀ ਪਿਟਾਰੀ ਦੇ ਵਿੱਚ ਬੰਦ ਕਰ ਲਈਏ :-

? ਪਰਮ ਗਿੱਲ ਜੀ, ਸਾਡੀ ਰੂਹ ਦੀ ਅਦਾਲਤ ਵਿੱਚ ਤੁਹਾਨੂੰ ‘ਜੀ ਆਇਆਂ ਨੂੰ’ ਜਿਸ ਤਰ੍ਹਾਂ ਕਿ ਇਸ ਅਦਾਲਤ ਵਿੱਚ ਆਉਣ ਵਾਲੀ ਹਰ ਰੂਹ ਨੂੰ ਸਾਡਾ ਪਹਿਲਾ ਸਵਾਲ ਹੁੰਦਾ ਹੈ ਕਿ ਜਿਸ ਖੇਤਰ ਵਿੱਚ ਤੁਸੀਂ ਨਾਮ ਖੱਟਿਆ ਉਸ ਖੇਤਰ ਵਿਚਲਾ ਸਫ਼ਰ ਕਦੋਂ ਸ਼ੁਰੂ ਹੋਇਆ?
– ਗੁਰਪ੍ਰੀਤ, ਮੇਰੇ ਵਲੋਂ ਸਾਰੇ ਭੈਣ-ਭਰਾਵਾਂ ਨੂੰ ‘ਸਤਿ ਸ੍ਰੀ ਅਕਾਲ’? ਮੈਂ ਨਿੱਕੇ ਹੁੰਦੇ ਤਾਂ ਕਦੇ ਵੀ ਸੋਚਿਆ ਨਹੀਂ ਸੀ ਕਿ ਸਿਆਸਤ ਵਿੱਚ ਆਉਣਾ ਹੈ। ਪਰ ਮੇਰੇ ਆਪਣੇ ਭੈਣ-ਭਰਾਵਾਂ ਅਤੇ ਮੇਰੀ ਕੌਮ ਦੇ ਲੋਕਾਂ ਨੇ ਮੈਨੂੰ ਇਸ ਪਾਸੇ ਆਉਣ ਵੱਲ ਪ੍ਰੇਰਿਆ?

? ਗਿੱਲ ਸਾਹਿਬ, ਤੁਸੀਂ ਸਿਆਸਤ ਵਿੱਚ ਕਿੰਨਾ ਸਮਾਂ ਪਹਿਲਾਂ ਆਏ ਅਤੇ ‘ਕੰਜਰਵੇਟਿਵ ਪਾਰਟੀ’ ਨੂੰ ਹੀ ਕਿਉਂ ਚੁਣਿਆ?
– ਸੇਖੋਂ ਜੀ, ਤਕਰੀਬਨ 10 ਸਾਲ ਪਹਿਲਾਂ ਬਹੁਤ ਛੋਟੇ ਪੱਧਰ ਤੇ ਪਾਰਟੀ ਨਾਲ ਜੁੜਿਆ? ਮੈਂ ਖੇਤਰੀ ਪੱਧਰ ਅਤੇ ਫੈਡਰਲ ਪੱਧਰ ‘ਤੇ ਇਸ ਪਾਰਟੀ ਨਾਲ ਜੁੜਿਆ ਰਿਹਾ, ਦੂਸਰਾ ਪ੍ਰਸ਼ਨ ਜੋ ਤੁਸੀਂ ਪੁੱਛਿਆ ਕਿ ਮੈਂ ਇਸ ਪਾਰਟੀ ਨੂੰ ਹੀ ਕਿਉਂ ਚੁਣਿਆ ਉਸ ਦਾ ਕਾਰਣ ਮੇਰੀ ਰੁਚੀ ਸਿਆਸਤ ਵੱਲ ਵਧਦੀ ਗਈ ਅਤੇ ਇਸ ਦੇ ਨਾਲ ਹੀ ਦਾਇਰਾ ਵੀ ਵਧਦਾ ਗਿਆ? ਪਾਰਟੀ ਦੀ ਉੱਚ ਪੱਧਰੀ ਕਮੇਟੀ ਨੇ ਅਚਨਚੇਤ ਮੈਨੂੰ ਪੁੱਛਿਆ ਕਿ ਮੈਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨਾ ਚਾਹੁੰਦਾ ਹਾਂ, ਇਹ 2006 ਚੋਣਾਂ ਦੀ ਹੈ ਅਤੇ ਉਸ ਸਮੇਂ ਮੈਨੂੰ ਟੋਰਾਂਟੋ ਤੋਂ ਹੀ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਲੜਨ ਲਈ ਅੱਗੇ ਲਿਆਂਦਾ। ਇਹ ਮੇਰਾ ਸਿੱਖਣ ਦਾ ਦੌਰ ਸੀ ਕਿ ਸਿਸਟਮ ਕਿਵੇਂ ਕੰਮ ਕਰਦਾ ਹੈ ਉਸ ਤੋਂ ਬਾਅਦ ਜਦੋਂ ਪਰਿੰਦਾ ਆਕਾਸ਼ ਵਿੱਚ ਉੱਡਣ ਲੱਗਦਾ ਹੈ ਤਾਂ ਉਸ ਦਾ ਸਫ਼ਰ ਚੱਲਦਾ ਰਹਿੰਦਾ ਹੈ।

? ਪਰਮ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 2006 ਵਿੱਚ ਤੁਸੀਂ ਚੋਣ ਲੜੀ ਤਾਂ ਉਸ ਸਮੇਂ ਨਤੀਜੇ ਕੀ ਸੀ?
– ਗੁਰਪ੍ਰੀਤ, ਕੈਨੇਡਾ ਦਾ ਇਹ ਏਰੀਆ 416 ਲਿਬਰਲ ਅਤੇ ਐਨ. ਡੀ. ਪੀ. ਏਰੀਏ ਵੱਜੋ ਜਾਣਿਆ ਜਾਂਦਾ ਹੈ? ਪਿਛਲੀਆਂ ਚੋਣਾਂ ਤੱਕ ਕੰਜਰਵੇਟਿਵ ਪਾਰਟੀ ਕੋਲ ਇਥੋਂ ਕੋਈ ਸੀਟ ਨਹੀਂ ਆਉਂਦੀ ਸੀ, ਪਰ ਜਦੋਂ ਦੀ ਮੈਂ ਇਥੋਂ ਚੋਣਾਂ ਲੜਿਆ ਤਾਂ ਸਾਡੀ ਟੀਮ ਦੀ ਸਖ਼ਤ ਮਿਹਨਤ ਕਾਰਣ ਅਸੀਂ ਦੂਸਰੇ ਨੰਬਰ ‘ਤੇ ਆਏ। ਸਾਡੇ ਲਈ ਇਹੀ ਬੜੀ ਖੁਸ਼ੀ ਦੀ ਗੱਲ ਸੀ ਜਿਸ ਨੇ ਸਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਜਿਸ ਕਾਰਣ ‘ਗਰੇਟ ਟੋਰਾਂਟੋ ਏਰੀਆ’ ਦੇ ਵਿੱਚ ਜ਼ਿਆਦਾਤਰ ਸੀਟਾਂ ਸਾਡੀ ਪਾਰਟੀ ਨੇ ਹੀ ਜਿੱਤੀਆਂ?

? ਮੰਤਰੀ ਜੀ, (ਭਾਰਤ ਵਿੱਚ ਤਾਂ ਜੇਕਰ ਕਿਸੇ ਸਰਪੰਚ ਨੂੰ ਵੀ ਮੰਤਰੀ ਕਹਿ ਕੇ ਬੁਲਾਓ ਤਾਂ ਉਸ ਦੇ ਚਿਹਰੇ ਦਾ ਰੰਗ ਹੀ ਬਦਲ ਜਾਂਦਾ ਹੈ, ਮੁਛਾਂ ਨੂੰ ਵੱਟ ਦਿੰਦਾ ਕਹਿੰਦਾ ਹੈ “ਬਾਈ ਮੰਤਰੀ ਬਣ ਹੀ ਜਾਵਾਂਗੇ ਇਕ ਦਿਨ, ਪਰ ਜਦੋਂ ਪਰਮ ਗਿੱਲ ਨੂੰ ਮੈਂ ਇਸ ਨਾਮ ਨਾਲ ਸੰਬੋਧਿਤ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਨਾਮ ‘ਚ ਕੀ ਰੱਖਿਆ, ਕੰਮ ਦੀ ਗੱਲ ਕਰੀਏ) ਜਿਸ ਤਰ੍ਹਾਂ ਕਿ 2006 ਦੀਆਂ ਚੋਣਾਂ ਨੇ ਤੁਹਾਨੂੰ ਹੋਰ ਕੰਮ ਕਰਨ ਲਈ ਪ੍ਰੇਰਿਆ ਤਾਂ ਇਸ ਵਾਰ ਦੀਆਂ ਚੋਣਾਂ ਵਿੱਚ ਤੁਸੀਂ ਕੀ ਮਹਿਸੂਸ ਕੀਤਾ ਕਿ ਤੁਹਾਡੀ ਜਿੱਤ ਦਾ ਕਾਰਣ ਤੁਹਾਡੇ ਸਮਾਜ ਭਲਾਈ ਦੇ ਕੰਮ ਹਨ ਜੋ ਤੁਸੀਂ ਉਸ ਸਮੇਂ ਦੌਰਾਨ ਕੀਤੇ?
– ਸੇਖੋਂ ਸਾਹਿਬ, (ਮੈਨੂੰ ਵੀ ਇੱਕ ਕੈਨੇਡਾ ਦੇ ਮੰਤਰੀ ਦੁਆਰਾ ਇੰਨੇ ਪਿਆਰ ਨਾਲ ਸੰਬੋਧਿਤ ਕੀਤਾ ਗਿਆ ਕੁਝ ਚੰਗਾ ਜਿਹਾ ਲੱਗਿਆ) ਮੇਰੇ ਮਨ ਵਿੱਚ ਇਕ ਧਾਰਨਾ ਸੀ, ਹੈ ਅਤੇ ਰਹੇਗੀ ਕਿ ਆਪਣੇ ਭੈਣ-ਭਰਾਵਾਂ ਦੀ ਗੱਲ ਸੁਣੋ, ਆਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਦੱਸੋ, ਪਹਿਲਾਂ ਲੋਕਾਂ ਦੇ ਮਨ ਵਿੱਚ ‘ਲਿਬਰਲ ਪਾਰਟੀ’ ਦੀਆਂ ਨੀਤੀਆਂ ਭਾਰੂ ਸਨ, ਉਹਨਾਂ ਨੂੰ ਸਾਡੀਆਂ ਗੱਲਾਂ ਦਾ ਪਤਾ ਨਹੀਂ ਸੀ ਜਦੋਂ ਉਹਨਾਂ ਨੂੰ ਪਤਾ ਚੱਲਿਆਂ ਕਿ ਕੰਜਰਵੇਟਿਵ ਪਾਰਟੀ ਦੀਆਂ ਨੀਤੀਆਂ ਸਾਡੀਆਂ ਪਰਿਵਾਰਕ ਨੀਤੀਆਂ ਸਮਾਜਿਕ ਨੀਤੀਆਂ ਅਤੇ ਰਾਜਨੀਤਿਕ ਨੀਤੀਆਂ ਦੇ ਅਨੁਕੂਲ ਹੈ ਤਾਂ ਉਹਨਾਂ ਨੇ ਸਾਡੀ ਜਿੱਤ ਨੂੰ ਯਕੀਨੀ ਬਣਾਇਆ?

? ਇਸਦਾ ਮਤਲਬ ਕਿ ਤੁਹਾਡਾ ਇਸ ਵਾਰ ਦਾ ਤਜਰਬਾ ਬਹੁਤ ਅੱਛਾ ਰਿਹਾ ਇੱਕ ਸਿਆਸਤਦਾਨ ਦੇ ਤੌਰ ‘ਤੇ ਅਤੇ ਬਾਕੀ ਤੁਸੀਂ ਇਸ ਵਾਰ ਮਾਣਯੋਗ ਪ੍ਰਧਾਨ ਮੰਤਰੀ, ਕੈਨੇਡਾ ਸਟੀਫਨ ਹਾਰਪਰ ਨਾਲ ਭਾਰਤ ਦੇ ਦੌਰੇ ‘ਤੇ ਵੀ ਗਏ, ਉਸ ਬਾਰੇ ਵੀ ਜਾਣਕਾਰੀ ਦਿਓ।
– ਗੁਰਪ੍ਰੀਤ, ਮਾਣਯੋਗ ਪ੍ਰਧਾਨ ਮੰਤਰੀ ਕੈਨੇਡਾ ਦਾ ਇਹ ਦੂਜਾ ਭਾਰਤ ਦੌਰਾ ਸੀ? ਇਸ ਦੌਰੇ ਦੌਰਾਨ ਵੱਧ ਤੋਂ ਵੱਧ ਨੁਮਾਇੰਦੇ ਗਏ ਅਤੇ ਇਕ ਗੱਲ ਤੁਹਾਨੂੰ ਜਰੂਰ ਦੱਸਾਂਗਾ ਕਿ ਇਹ ਕਿਸੇ ਵੀ ਪ੍ਰਧਾਨ ਮੰਤਰੀ ਦੀ ਭਾਰਤ ਵਿੱਚ ਸਭ ਤੋਂ ਲੰਬੀ ਯਾਤਰਾ ਸੀ ਭਾਵ ਕਿ ਪ੍ਰਧਾਨ ਮੰਤਰੀ ਜਿਆਦਾ ਦਿਨਾਂ ਲਈ ਉਥੇ ਰੁੱਕੇ। ਇਸ ਤੋਂ ਇਲਾਵਾ ਅਸੀਂ ਹਾਂਗਕਾਂਗ ਅਤੇ ਫਿਲਪਾਇਨਜ ਦੀ ਵੀ ਯਾਤਰਾ ਕੀਤੀ। ਹੁਣ ਕਿਉਂਕਿ ਸਾਰੀ ਦੁਨੀਆ ਇੱਕ ਦੂਸਰੇ ਨਾਲ ਜੁੜੀ ਹੋਈ ਹੈ ਸੋ ਸਾਰਿਆਂ ਨੂੰ ਅੱਗੇ ਵੱਧ ਕੇ ਖੁਸ਼ਹਾਲੀ ਲਈ ਉੱਚ ਨੌਕਰੀਆਂ ਪੈਦਾ ਕਰਨ ਲਈ ਅਤੇ ਦੇਸ਼ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਯਤਨ ਕਰਨੇ ਪੈਣਗੇ। ਬਹੁਤ ਸਾਰੇ ਦੇਸ਼ਾਂ ਨਾਲ ‘ਮੁਫ਼ਤ ਵਪਾਰਕ’ ਸੰਧੀਆਂ ਹੋ ਗਈਆਂ ਹਨ। ਇਹ ਸਭ ਕੁਝ ‘ਕੰਜਰਵੇਟਿਵ ਸਰਕਾਰ’ ਦੇ ਸੱਤਾ ਵਿੱਚ ਆਉਣ ਕਾਰਣ ਮੁਮਕਿਨ ਹੋਇਆ। ਐਸ ਵੇਲੇ ਭਾਰਤ, ਚੀਨ ਅਤੇ ਯੂਰਪੀਅਨ ਸੰਘ ਦੇ ਦੇਸ਼ਾਂ ਨਾਲ ਕੈਨੇਡਾ ਮੁਫ਼ਤ ਵਪਾਰਕ ਸੰਧੀ ਕਰਨਾ ਚਾਹੁੰਦਾ ਹੈ ਅਤੇ ਭਾਰਤ ਦਾ ਨਾਮ ਇਸ ਵਿੱਚ ਸਭ ਤੋਂ ਮੂਹਰੇ ਆਉਂਦਾ ਹ। ਮਾਣਯੋਗ ਪ੍ਰਧਾਨ ਮੰਤਰੀ ਕੈਨੇਡਾ ਸਟੀਫਨ ਹਾਰਪਰ ਅਤੇ ਮਾਣਯੋਗ ਪ੍ਰਧਾਨ ਭਾਰਤ ਸ. ਮਨਮੋਹਨ ਸਿੰਘ ਨੇ ਆਪਸ ਵਿੱਚ ਇਹ ਗੱਲਬਾਤ ਕੀਤੀ ਹੈ ਕਿ 2013 ਖਤਮ ਹੋਣ ਤੋਂ ਪਹਿਲਾਂ ‘ਮੁਫ਼ਤ ਵਪਾਰਕ’ ਸੰਧੀ ‘ਤੇ ਦਸਤਖ਼ਤ ਹੋ ਜਾਣ। ਇਸ ਨਾਲ ਦੋਵਾਂ ਦੇਸ਼ਾਂ ਨੂੰ ਬਹੁਤ ਫਾਇਦਾ ਹੋਵੇਗਾ। ਕੈਨੇਡਾ ਕੋਲ ਬਹੁਤ ਸਾਰੇ ਅਜਿਹੇ ਕੁਦਰਤੀ ਸੋਮੇ ਹਨ ਜਿਨ੍ਹਾਂ ਦੀ ਭਾਰਤ ਨੂੰ ਲੋੜ ਹੈ? ਇਸ ਨਾਲ ਇੱਕ ਨਵੇਂ ਯੁਗ ਦਾ ਆਗਾਜ਼ ਹੋਵੇਗਾ।

? ਪਰਮ ਜੀ, ਤੁਹਾਡੀ ਗੱਲ ਠੀਕ ਹੈ ਕਿ ਇਸ ਨਾਲ ਦੋਨਾਂ ਮੁਲਕਾਂ ਵਿੱਚ ਰੋਜ਼ਗਾਰ ਦੇ ਸਾਧਨ ਵਧਣਗੇ ਪਰ ਤੁਹਾਡੀ ਸਰਕਾਰ ਦੀ ਆਲੋਚਨਾ ਇਸ ਗੱਲ ਤੋਂ ਬਹੁਤ ਜਿਆਦਾ ਹੋ ਰਹੀ ਹੈ ਕਿ ਕੈਨੇਡਾ ਦੇ ਵੀਜ਼ੇ ਦੀਆਂ ਸ਼ਰਤਾਂ ਨੂੰ ਬਹੁਤ ਸਖ਼ਤ ਕੀਤਾ ਜਾ ਰਿਹਾ ਹੈ, ਇਸ ਬਾਰੇ ਕੀ ਕਹੋਗੇ।
– ਇਸ ਕੰਮ ਲਈ ਅਸੀਂ ਯਤਨ ਜਾਰੀ ਰੱਖੇ ਹੋਏ ਹਨ ਅਤੇ ਕਾਫੀ ਜਿਆਦਾ ਕੰਮ ਹੋ ਵੀ ਚੁੱਕਿਆ ਹੈ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਹੜੇ ਭੈਣ-ਭਰਾ ਚੰਡੀਗੜ੍ਹ ਦਫ਼ਤਰ ਵੀਜ਼ੇ ਲਈ ਜਾਂਦੇ ਹਨ, ਉਨ੍ਹਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਜਾਅਲੀ ਦਸਤਾਵੇਜ਼ ਪੇਸ਼ ਨਾ ਕਰਨ ਕਿਉਂਕਿ ਇਸ ਨਾਲ ਜੋ ਭੈਣ ਭਰਾ ਕਾਨੂੰਨੀ ਤੌਰ ‘ਤੇ ਕੈਨੇਡਾ ਆਉਣਾ ਚਾਹੁੰਦੇ ਹਨ ਉਹਨਾਂ ਤੇ ਵੀ ਬੁਰਾ ਅਸਰ ਪੈਂਦਾਂ ਹੈ। ਸਹੀ ਤਰੀਕੇ ਨਾਲ ਉਹ ਕੈਨੇਡਾ ਆਉਣ ਕੈਨੇਡਾ ਉਹਨਾਂ ਦਾ ਸਵਾਗਤ ਕਰਦਾ ਹੈ। 2006 ਤੋਂ ਪਹਿਲਾਂ ਜਦੋਂ ਲਿਬਰਲ ਸਰਕਾਰ ਸੀ ਤਾਂ ਚੰਡੀਗੜ੍ਹ ਦਫ਼ਤਰ ਵਿੱਚੋਂ 34 ਪ੍ਰਤਿਸ਼ਤ ਲੋਕਾਂ ਨੂੰ ਵੀਜ਼ੇ ਮਿਲਦੇ ਸੀ, ਪਰ ਹੁਣ ਸਾਡੀ ਸਰਕਾਰ ਵੇਲੇ ਚੰਡੀਗੜ੍ਹ ਦਫ਼ਤਰ 50 ਪ੍ਰਤਿਸ਼ਤ ਤੋਂ ਵੱਧ ਲੋਕਾਂ ਨੂੰ ਵੀਜ਼ੇ ਮਿਲੇ, ਅਸੀਂ ਹਰ ਇਕ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਬਣਾ ਰਹੇ ਹਾਂ। ਪਹਿਲੀ ਸਰਕਾਰ ਵੇਲੇ ਮਾਪਿਆਂ, ਪੜ੍ਹੇ-ਲਿਖੇ ਕਾਮਿਆਂ ਨੂੰ ਇਥੇ ਆਉਣ ਲਈ ੮-੯ ਸਾਲ ਦਾ ਸਮਾਂ ਲੱਗ ਜਾਂਦਾ ਸੀ ਪਰ ਹੁਣ ਅਸੀਂ ਸਾਰੇ ਸਿਸਟਮ ਨੂੰ ਦਰੁਸਤ ਕਰਨ ਵਿੱਚ ਲੱਗੇ ਹੋਏ ਹਾਂ? ਰਫ਼ਿਊਜੀ ਕੇਸਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਕਈ ਰਫ਼ਿਊਜੀ ਲੋਕਾਂ ਨੂੰ 15 ਤੋਂ 25 ਸਾਲ ਹੋ ਗਏ ਇਥੇ ਆਏ ਪਰ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਨਹੀਂ ਹੋਇਆ ਅਤੇ ਉਹ ਭਾਰਤ ਵੀ ਨਹੀਂ ਜਾ ਸਕਦੇ ਆਪਣੇ ਪਰਿਵਾਰਾਂ ਨੂੰ ਮਿਲਣ? ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਕੈਨੇਡਾ ਨੂੰ ਹੋਰ ਪ੍ਰਫੁਲਿਤ ਕਰਨ ਲਈ ਹੋਰ ਲੋੜ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ਾਂ ਦੇ ਨਿਵਾਸੀਆਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

? ਗਿੱਲ ਸਾਹਿਬ, ਜਿਸ ਤਰ੍ਹਾਂ ਤੁਸੀਂ ਜਦੋਂ ਭਾਰਤ ਗਏ ਤਾਂ ਵਿਦੇਸ਼ ਮੰਤਰੀ ਮਾਣਯੋਗ ਪ੍ਰਨੀਤ ਕੌਰ ਜੀ ਨੇ ਕਿਹਾ ਕਿ ਤੁਹਾਡੇ ਦੇਸ਼ ਕੈਨੇਡਾ ਵਿੱਚ ਅੱਤਵਾਦ ਜਨਮ ਲੈ ਰਿਹਾ ਹੈ, ਉਸ ਬਿਆਨ ਬਾਰੇ ਤੁਹਾਡੇ ਕੀ ਵਿਚਾਰ ਹਨ।
– ਗੁਰਪ੍ਰੀਤ, ਇਹ ਭਾਰਤ ਸਰਕਾਰ ਦੀ ਆਪਣੀ ਮਰਜ਼ੀ ਹੈ ਕਿ ਉਹ ਕਿਹੜੇ ਮੁੱਦੇ ਉਠਾਉਂਦੇ ਹਨ, ਪਰ ਮਾਣਯੋਗ ਪ੍ਰਧਾਨ ਮੰਤਰੀ ਕੈਨੇਡਾ ਨੇ ਇਹ ਗੱਲ ਜਰੂਰ ਕਹੀ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਇੱਕ ਰਹੇ ਜਿਸ ਤਰ੍ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਸਦਾ ਇੱਕ ਰਹੇ। ਜਿਸ ਤਰ੍ਹਾਂ ਕਿ ਕੈਨੇਡਾ ਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਆਪਾਂ ਸਾਰੇ ਕੈਨੇਡੀਅਨ ਹਾਂ ਅਤੇ ਸਾਰੇ ਹੀ ਮਿਲ-ਜੁਲ ਕੇ ਰਹਿ ਰਹੇ ਹਾਂ? ਉਸ ਤਰ੍ਹਾਂ ਭਾਰਤ ਵੀ ਚਾਹੁੰਦਾ ਹੈ ਕਿ ਉਸਦਾ ਬਟਵਾਰਾ ਨਾ ਹੋਵੇ।

? ਗਿੱਲ ਸਾਹਿਬ, ਜੋ ਲੋਕ ਖਾਲਿਸਤਾਨ ਦੀਆਂ ਗੱਲਾਂ ਕਰਦੇ ਹਨ ਉਸ ਬਾਰੇ ਕੀ ਕਹੋਗੇ, ਕੀ ਉਹਨਾਂ ਤੇ ਰੋਕ ਲਗਾਈ ਜਾ ਸਕਦੀ ਹੈ ਜਾਂ ਆਪਾਂ ਕਹੀਏ ਕਿ ਕੈਨੇਡਾ ਦਾ ਕਾਨੂੰਨ ਉਨ੍ਹਾਂ ਨੂੰ ਖਾਲਿਸਤਾਨ ਦੀਆਂ ਗੱਲਾਂ ਕਰਨ ਦੀ ਇਜਾਜ਼ਤ ਦਿੰਦਾ ਹੈ ?
– ਸੁਭਾਵਿਕ ਤੌਰ ‘ਤੇ ਸਾਡੇ ਆਪਣੇ ਕੁਝ ਕਾਨੂੰਨ ਹਨ। ਜਦ ਤੱਕ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ ਉਹ ਜੋ ਮਰਜ਼ੀ ਕਹਿ ਸਕਦਾ ਹੈ? ਇਹੀ ਗੱਲ ਮਾਣਯੋਗ ਪ੍ਰਧਾਨ ਮੰਤਰੀ ਕੈਨੇਡਾ ਸਟੀਫਨ ਹਾਰਪਰ ਨੇ ਭਾਰਤ ਜਾ ਕੇ ਕਿਹਾ ਸੀ ਕਿ ਕਾਨੂੰਨ ਵਿੱਚ ਰਹਿ ਕੇ ਕਿਸੇ ਚੀਜ ਦੀ ਮੰਗ ਕਰਨੀ ਕੋਈ ਤਮੰਨਾ ਨਹੀਂ। ਜੇਕਰ ਕੋਈ ਖਾਲਿਸਤਾਨ ਦੀ ਮੰਗ ਕਰਦਾ ਹੈ ਤਾਂ ਕਈ ਲੋਕਾਂ ਨੂੰ ਇਹ ਮੰਗ ਗਲਤ ਲੱਗਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਅਸਲ ਵਿੱਚ ਗਲਤ ਹੈ।

? ਗਿੱਲ ਸਾਹਿਬ, ਤੁਹਾਨੂੰ ਕੈਨੇਡਾ ਦੀਆਂ ਦੋ ਕਮੇਟੀਆਂ ਦਾ ਕਾਰਜ ਸੰਭਾਲਿਆ ਗਿਆ ਹੈ, ਉਸ ਕੰਮ ਬਾਰੇ ਵੀ  ਚਾਨਣਾ ਪਾਓ ?
– ਕਿਸੇ ਵੀ ਮੈਂਬਰ ਪਾਰਲੀਮੈਂਟ ਲਈ ਉਸ ਦੀ ਆਪਣੀ ਕੌਮ ਬਹੁਤ ਮਹੱਤਵਪੂਰਨ ਹੈ, ਭਾਵ ਜਿਥੋਂ ਉਸ ਨੂੰ ਚੁਣਿਆ ਗਿਆ ਇੱਕ ਕਮੇਟੀ ‘ਕੈਨੇਡੀਅਨ ਹੈਰੀਟੇਜ’ ਦਾ ਕੰਮ ਇਸ ਦੀ ਪੂਰਨ ਔਖ ਕਰਨਾ ਹੈ। ਮੈਨੂੰ ‘ਕੈਨੇਡੀਅਨ ਸਟੈਂਟ੍ਰਿੰਗ ਕਮੇਟੀ ਆਫ਼ ਹੈਲਥ’ ਦਾ ਵੀ ਭਾਰ ਸੰਭਾਲਿਆ ਗਿਆ ਜੋ ਕਿ ਮੇਰੇ ਲਈ ਮਾਣ ਦੀ ਗੱਲ ਹੈ?

? ਪਰਮ ਜੀ, ਫਰਵਰੀ 2012 ਵਿੱਚ ਤੁਸੀਂ ਇੱਕ ਬਿੱਲ ਪੇਸ਼ ਕੀਤਾ ਜਿਸ ਦਾ ਨਾਮ ‘ਪ੍ਰਾਈਵੇਟ ਮੈਂਬਰ ਬਿੱਲ’ ਫ394 ਹੈ, ਉਸ ਬਾਰੇ ਵਿਸਥਾਰ ਨਾਲ ਦੱਸੋ ਕਿਉਂਕਿ ਉਸ ਬਿੱਲ ਕਾਰਣ ਤੁਹਾਡੀ ਬਹੁਤ ਸ਼ਲਾਘਾ ਹੋਈ।
– ਇਸ ਬਿੱਲ ਬਾਰੇ ਚੱਲਣ ਤੋਂ ਪਹਿਲਾਂ ਇਸ ਬਿੱਲ ਨੂੰ ਪੇਸ਼ ਕਰਨ ਦੇ ਪੂਰਨ ਕਾਰਣਾ ਬਾਰੇ ਜਾਨਣਾ ਜਰੂਰੀ ਹੈ। ਜਵਾਨ ਸਾਡੇ ਦੇਸ਼ ਦਾ ਭਵਿੱਖ ਹਨ, ਪਰ ਜੋ ਸ਼ਰਾਰਤੀ ਜੁਰਮ ਕਰਣ ਵਾਲੇ ਲੋਕ ਇਹਨਾਂ ਨੌਜਵਾਨਾਂ ਨੂੰ ਆਪਣੇ ਨਾਲ ਜੁਰਮ ਕਰਨ ਲਈ ਪ੍ਰੇਰਿਤ ਕਰਦੇ ਹਨ ਉਹ ਸਾਡੇ ਸਮਾਜ ਦੀ ਇੱਕ ਬਹੁਤ ਵੱਡੀ ਤ੍ਰਾਸਦੀ ਹੈ। ਮੈਂ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਸੰਸਥਾਵਾਂ ਅਤੇ ਹੋਰ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਬਿੱਲ ਦੀ ਰੂਪ-ਰੇਖਾ ਬਣਾਈ। ਕੈਨੇਡਾ ਵਿੱਚ ਉਹਨਾਂ ਸ਼ਰਾਰਤੀ ਜੁਰਮ ਕਰਨ ਵਾਲਿਆਂ ਨਾਲ ਨਜਿੱਠਣ ਲਈ ਕੋਈ ਕਾਨੂੰਨ ਨਹੀਂ ਸੀ ਜੋ ਬੱਚਿਆਂ ਨੂੰ ਆਪਣੇ ਨਾਲ ਜੁਰਮ ਕਰਨ ਲਈ ਉਤਸ਼ਾਹਿਤ ਕਰਦੇ ਹਨ। ਕੈਨੇਡਾ ਦੀ ਲੋਕ ਸਭਾ ਵਿੱਚ ਇਸ ਨੂੰ ਦੋ ਵਾਰ ਪੜਿਆ ਜਾ ਚੁੱਕਿਆ ਹੈ ਅਤੇ ਮੈਨੂੰ ਭਰੋਸਾ ਹੈ ਕਿ 2013 ਦੇ ਮੂਹਰਲਿਆਂ ਮਹੀਨਿਆਂ ਵਿੱਚ ਇਹ ਕਾਨੂੰਨ ਬਣ ਜਾਵੇਗਾ? ਇਸ ਕਾਨੂੰਨ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜੁਰਮ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਅਨਸਰਾਂ ਨੂੰ ਛੇ ਮਹੀਨੇ ਤੋਂ ਲੈ ਕੇ ਪੰਜ ਸਾਲ ਤੱਕ ਦੀ ਸਜ਼ਾ ਦਿੱਤੀ  ਜਾ ਸਕੇਗੀ। ਪਰ ਮੈਂ ਇੱਕ ਗੱਲ ਜਰੂਰ ਕਹਿਣਾ ਚਾਹਾਂਗਾ ਕਿ ਇਹ ਬਿੱਲ ਤਾਂ ਇਸ ਸਮੱਸਿਆ ਨਾਲ ਨਜਿੱਠਣ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਇਸ ਜੁਰਮ ਨੂੰ ਖਤਮ ਕਰਣ ਲਈ ਸੰਸਥਾਵਾਂ, ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਧਾਰਮਿਕ ਅਦਾਰਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਕਜੁੱਟ ਹੋਣਾ ਪਵੇਗਾ। ਮਾਪਿਆਂ ਨੂੰ ਵੇਖਣਾ ਪਵੇਗਾ ਕਿ ਉਹ ਖਿਆਲ ਰੱਖਣ ਕਿ ਉਹਨਾਂ ਦੇ ਬੱਚੇ ਗਲਤ ਸੰਗਤ ਵਿੱਚ ਤਾਂ ਨਹੀਂ ਪੈ ਰਹੇ, ਗਲਤ ਲੋਕ ਉਹਨਾਂ ਨੂੰ ਨਿਸ਼ਾਨਾਂ ਤਾਂ ਨਹੀਂ ਬਣਾ ਰਹੇ, ਇਹ ਸਾਡਾ ਭਵਿੱਖ ਹਨ ਅਤੇ ਸਾਡੇ ਆਉਣ ਵਾਲੇ ਨੇਤਾ ਹਨ।

? ਨੇਤਾ ਜੀ, ਅਸੀਂ ਕਾਮਨਾ ਕਰਦੇ ਹਾਂ ਕਿ ਬਿੱਲ ਪਾਸ ਹੋ ਜਾਵੇਗਾ ਪਰ ਤੁਸੀਂ ਜਿਸ ਤਰ੍ਹਾਂ ਬੱਚਿਆਂ ਦੀ ਰਾਖੀ ਲਈ ਦੇਸ਼ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਤੇ ਟੈਕਸਾਂ ਨੂੰ ਘੱਟ ਕਰਨ ਲਈ ਆਪਣੀ ਆਵਾਜ਼ ਉਠਾ ਰਹੇ ਹੋ ਅਸੀਂ ਆਪਣੀ ਕਲਮ ਨਾਲ ਤੁਹਾਡੇ ਲਫਜ਼ਾਂ ਨੂੰ ਹਰ ਪਾਸੇ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਪਰ ਇੱਕ ਗੱਲ ਜਰੂਰ ਦੱਸੋ ਕਿ ਤੁਹਾਡਾ ਆਪਣਾ ਵਪਾਰ ਵੀ ਕਾਫੀ ਫੈਲਿਆ ਹੋਇਆ ਸੀ ਨੂੰ ਇਸ ਖੇਤਰ ਵਿੱਚ ਆਉਣ ਕਾਰਣ ਨੁਕਸਾਨ ਉਠਾਉਣਾ ਪਿਆ ਹੋਵੇਗਾ।
– ਗੁਰਪ੍ਰੀਤ, ਇੱਕ ਗੱਲ ਦੱਸਾਂ ਕਿ ਵਪਾਰ ਦੇ ਵਿੱਚ ਤੁਸੀਂ ਕਿਸੇ ਨੂੰ ਜਵਾਬਦੇਹ ਨਹੀਂ ਹੁੰਦੇ ਪਰ ਰਾਜਨੀਤੀ ਵਿੱਚ ਤੁਸੀਂ ਜਵਾਬਦੇਹ ਹੁੰਦੇ ਹੋ ਆਪਣੇ ਲੋਕਾਂ ਅੱਗੇ ਮੈਂ ਉਹਨਾਂ ਭੈਣ-ਭਰਾਵਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਉਟਾਵਾ ਭੇਜਿਆ। ਬੇਸ਼ੱਕ ਸਿਆਸਤ ਵਿੱਚ ਆਉਣ ਕਾਰਣ ਪਰਿਵਾਰ ਨੂੰ ਸਮਾਂ ਘੱਟ ਮਿਲਦਾ ਹੈ, ਵਪਾਰ ਨੂੰ ਸਮਾਂ ਨਹੀਂ ਮਿਲਦਾ ਪਰ ਕੋਈ ਫੈਸਲਾ ਲੈਣ ਤੋਂ ਪਹਿਲਾਂ ਸੋਚਣਾ ਪੈਂਦਾਂ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਸੱਚੇ ਪਾਤਸ਼ਾਹ ਨੇ ਲੋੜ ਤੋਂ ਜਿਆਦਾ ਤਰੱਕੀ ਬਖਸ਼ੀ ਹੈ।

? ਤੁਹਾਨੂੰ ਪੰਜਾਬ ਆਉਣ ਜਾਣ ਦਾ ਕਾਫੀ ਮੌਕਾ ਮਿਲਦਾ ਹੈ, ਇਥੋਂ ਦੀ ਲੀਡਰਸ਼ਿਪ ਅਤੇ ਉਥੋਂ ਦੀ ਲੀਡਰਸ਼ਿਪ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਅਤੇ ਤੁਹਾਡੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਕਿਹੜੇ ਵਿਚਾਰ ਹਨ।
– ਪੰਜਾਬ ਦੀ ਗੱਲ ਨਹੀਂ ਗੁਰਪ੍ਰੀਤ, ਪੂਰੇ ਹਿੰਦੁਸਤਾਨ ਵਿੱਚ ਹੀ ਜ਼ਿਆਦਾਤਰ ਲੀਡਰ ਜਿਆਦਾ ਉਮਰ ਦੇ ਹਨ। ਇਕ ਬਹੁਤ ਵੱਡੀ ਦੁੱਖ ਦੀ ਗੱਲ ਹੈ ਕਿ ਉਥੇ ਰਾਜਨੀਤੀ ਨੂੰ ਵੀ ਦਾਦੇ-ਪੜਦਾਦਿਆਂ ਦੀ ਜਾਗੀਰ ਸਮਝਿਆਂ ਜਾਂਦਾ ਹੈ ਪਰ ਕੈਨੇਡਾ ਦੇ ਵਿੱਚ ਹਰ ਕਿਸੇ ਨੂੰ ਬਰਾਬਰ ਦੇ ਮੌਕੇ ਹਨ। ਨਵਾਂ ਖੂਨ ਸਿਆਸਤ ਵਿੱਚ ਕਦਮ ਰੱਖ ਰਿਹਾ ਹੈ। ਇਥੋਂ ਤੱਕ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸਟਾਫ ਵਿੱਚ ਵੀ ਉਹ ਨਵੇਂ ਮੁੰਡੇ ਅਤੇ ਕੁੜੀਆਂ ਹਨ ਜਿਨ੍ਹਾਂ ਨੇ ਹੁਣੇ ਆਪਣੀ ਪੜ੍ਹਾਈ ਖਤਮ ਕੀਤੀ ਹੈ? ਗੁਰਪ੍ਰੀਤ ਉਮਰ ਨਾਲ ਦਿਮਾਗ ਦੀ ਸ਼ਕਤੀ ਵੀ ਘੱਟ ਜਾਂਦੀ ਹੈ। ਪਰ ਪਿਛਲੀ ਵਾਰ ਪੰਜਾਬ ਦੀ ਸਿਆਸਤ ਵਿੱਚ ਨਵੇਂ ਚਿਹਰੇ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਜਿਵੇਂ ਕਿ ਪਰਮਿੰਦਰ ਢੀਂਡਸਾ ਵਗੈਰਾ-ਵਗੈਰਾ, ਮੈਂ ਸੁਣਿਆ ਕਿ ਕਈ ਮੰਤਰੀ ਆਪਣੀ ਗੱਡੀ ਵੀ ਆਪ ਚਲਾਉਣ ਲੱਗ ਪਏ ਹਨ। ਗੁਰਪ੍ਰੀਤ, ਇਹ ਤਾਂ ਚੰਗੇ ਭਵਿੱਖ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ?

? ਦੇਖੋ, ਪਰਮ ਜੀ, ਹਿੰਦੁਸਤਾਨ ਵਿੱਚ ਹਰ ਪਲ, ਤਕਰੀਬਨ ਹਰ ਵੱਡਾ ਛੋਟਾ ਲੀਡਰ ਰਿਸ਼ਵਤਖੋਰੀ ਦੇ ਕੇਸਾਂ ਵਿੱਚ ਫਸ ਦਾ ਜਾ ਰਿਹਾ ਹੈ, ਕੈਨੇਡਾ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਕੋਈ ਰੁਝਾਨ ਨਹੀਂ ਗਿੱਲ ਸਾਹਿਬ ਸਿੱਧੇ ਤੌਰ ‘ਤੇ ਜੇਕਰ ਗੱਲ ਕਰੀਏ ਤਾਂ ਤੁਹਾਨੂੰ ਕੈਨੇਡਾ ਦੇ ਲੀਡਰਾਂ ਨੂੰ ਘਿਓ ਖਾਣ ਦਾ ਮੌਕਾ ਮਿਲਦਾ ਹੈ ਕਿ ਨਹੀਂ।
– ਦੇਖੋ, ਕੈਨੇਡਾ ਵਿੱਚ ਅਜਿਹੀਆਂ ਗੱਲਾਂ ਲਾਗੂ ਨਹੀਂ ਹੁੰਦੀਆਂ? ਇੱਕ ਗੱਲ ਤੁਹਾਨੂੰ ਹੋਰ ਦੱਸਾਂ ਕਿ ਹੱਥ ਦੀਆਂ ਪੰਜਾਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ? ਹਰ ਕਿਤੇ ਚੰਗੇ ਸੇਬ ਅਤੇ ਮਾੜੇ ਸੇਬ ਹੁੰਦੇ ਹਨ, ਉਸੇ ਤਰ੍ਹਾਂ ਦੁਨੀਆ ਦੇ ਹਰ ਕੋਨੇ ਵਿੱਚ ਚੰਗੇ ਲੋਕ ਅਤੇ ਮਾੜੇ ਲੋਕ ਵੀ ਹੁੰਦੇ ਹਨ। ਜਨਤਾ ਮਾੜੇ ਲੋਕਾਂ ਨੂੰ ਆਪੇ ਹੀ ਬਾਹਰ ਕੱਢ ਦਿੰਦੀ ਹੈ। ਬਾਕੀ ਪਾਰਟੀ ਜਦੋਂ ਆਪਣੇ ਨੁਮਾਇੰਦੇ ਚੁਣਦੀ ਹੈ ਤਾਂ ਉਹਨਾਂ ਬਾਰੇ ਪੂਰੀ ਘੋਖ-ਪੜਤਾਲ ਕਰਦੀ ਹੈ, ਬਾਕੀ ਹੁਣ ਮੀਡੀਆ ਅਤੇ ਜਨਤਾ ਬਹੁਤ ਜਾਗਰੁਕ ਹੋ ਗਈ ਹੈ ਅਤੇ ਜੇਕਰ ਕੋਈ ਗਲਤ ਕੰਮ ਕਰਦਾ ਹੈ ਤਾਂ ਸਾਡੇ ਭੈਣ-ਭਰਾ ਉਹਨਾਂ ਨੂੰ ਰੁਖ਼ਸਤ ਕਰ ਦਿੰਦੇ ਹਨ?
ਰੂਹ ਦੀ ਅਦਾਲਤ ਵਿੱਚ ਆਏ ਸਾਡੇ ਮੈਂਬਰ ਪਾਰਲੀਮੈਂਟ ਸ. ਪਰਮ ਗਿੱਲ ਹੋਰਾਂ ਨੇ ਹਰ ਸਵਾਲ ਦਾ ਜਵਾਬ ਰੂਹ ਦੀਆਂ ਅੰਦਰਲੀਆਂ ਪਰਤਾਂ ਨੂੰ ਫਰੋਲ ਕੇ ਦਿੱਤਾ? ਪ੍ਰਮਾਤਮਾ ਇਹਨਾਂ ਨੂੰ ਬੱਲ ਬਖਸੇ ਤਾਂ ਜੋ ਇਹ ਸਮਾਜ ਦੀ ਇੰਝ ਹੀ ਸੇਵਾ ਕਰਦੇ ਰਹਿਣ।