ਰੇਖਾ ਨੇ ਰਾਜ ਸਭਾ ਮੈਂਬਰ ਵਜੋਂ ਸੰਹੁ ਚੁੱਕੀ

ਨਵੀਂ ਦਿੱਲੀ – 15 ਮਈ ਦਿਨ ਮੰਗਲਵਾਰ ਨੂੰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੇਖਾ ਨੇ ਰਾਜ ਸਭਾ ਮੈਂਬਰ ਦੇ ਤੌਰ ‘ਤੇ ਸੰਹੁ ਚੁੱਕੀ। ਗੌਰਤਲਬ ਹੈ ਕਿ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ 26 ਅਪ੍ਰੈਲ ਨੂੰ ਅਦਾਕਾਰਾ ਰੇਖਾ ਅਤੇ ਕ੍ਰਿਕਟਰ ਸਚਿਨ ਤੇਂਦੂਲਕਰ ਨੂੰ ਰਾਜ ਸਭਾ ਦੇ ਲਈ ਨਾਮਜ਼ਦ ਕੀਤਾ ਸੀ। ਕੇਂਦਰ ਸਰਕਾਰ ਖਾਸ ਕਰਕੇ ਕਾਂਗਰਸ ਪਾਰਟੀ ਨੇ ਬਾਲੀਵੱਡ ਅਦਾਕਾਰਾ ਰੇਖਾ ਦੀ ਸ਼ਾਨਦਾਰ ਅਦਾਕਾਰੀ ਅਤੇ ਫਿਲਮੀ ਕੈਰੀਅਰ ਨੂੰ ਸਨਮਾਨ ਦਿੰਦੇ ਹੋਏ ਰਾਜ ਸਭਾ ਲਈ ਚੁਣਿਆ ਹੈ।
ਰਾਜ ਸਭਾ ‘ਚ ਅਦਾਕਾਰਾ ਰੇਖਾ ਨੂੰ 99 ਨੰਬਰ ਦੀ ਸੀਟ ਦਿੱਤੀ ਗਈ ਹੈ। ਅਦਾਕਾਰਾ ਰੇਖਾ ਨੇ ਆਪਣੇ ਲੰਬੇ ਫਿਲਮੀ ਕੈਰੀਅਰ ‘ਚ 180 ਤੋਂ ਵਧੇਰੇ ਫਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਦਾ ਪੂਰਾ ਨਾਮ ਭਾਨੂਰੇਖਾ ਗਣੇਸ਼ਨ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ‘ਚ ਅਦਾਕਾਰ ਜਯਾ ਬੱਚਨ ਵੀ ਪਹਿਲਾਂ ਹੀ ਹੈ ਰੇਖਾ ਨੂੰ ਉਨ੍ਹਾਂ ਦੇ ਲਾਗੇ ਸੀਟ ਅਲਾਟ ਕੀਤੀ ਪਰ ਜਯਾ ਬੱਚਨ ਨੇ ਅਪਣੀ ਸੀਟ ਅਰਜ਼ੀ ਦੇ ਕੇ ਬਦਲਵਾ ਲਈ ਸੀ ਕਿਉਂਕਿ ਉਨ੍ਹਾਂ ਦੇ ਪਤੀ ਬਾਲੀਵੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਯਾਨੀ ਬਿੱਗ-ਬੀ ਦੀ ਰੇਖਾ ਨਾਲ ਦੋਸਤੀ ਤੇ ਕਾਫੀ ਨੇੜਤਾ ਦੇ ਚਰਚੇ  ਹੋਣ ਲੱਗ ਪਏ ਸਨ । ਤਿੰਨਾਂ ਨੇ ਫਿਲਮ ‘ਸਿਲਸਲਾ’ ਵਿੱਚ ਕੰਮ ਕੀਤਾ ਜਿਸ ਤੋਂ ਬਾਅਦਤੇ ਰੇਖਾ ਨਾਲ ਰਿਸ਼ਤੇ ਬਿਗੜ ਗਏ ਸ਼ਾਇਦ ਇਸੇ ਕਰਕੇ ਜਿਯਾ ਬੱਚਨ ਨੇ ਸੀਟ ਬਦਲਵਾਈ ਹੈ।