ਨਾਸਿਰ ਖਾਨ ਅਤੇ ਖ਼ੁਸ਼ੀ ਇੰਟਰਟੇਨਮੈਂਟ ਦੀ ਫਿਲਮ ‘ਮਿਸਟੇਕ..ਇਕ ਗ਼ਲਤੀ’ 13 ਜੂਨ ਨੂੰ ਰਿਲੀਜ਼

ਆਕਲੈਂਡ, 12 ਜੂਨ – ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ‘ਚ ਵੱਸਦੇ ਨਾਸਿਰ ਖਾਨ ਅਤੇ ਖ਼ੁਸ਼ੀ ਇੰਟਰਟੇਨਮੈਂਟ ਵੱਲੋਂ ਮਿਲ ਕੇ ‘ਮਿਸਟੇਕ….! ਇਕ ਗ਼ਲਤੀ’ ਫਿਲਮ ਬਣਾਈ ਗਈ ਹੈ। ਇਸ ਫਿਲਮ ਨੂੰ 13 ਜੂਨ ਦਿਨ ਸ਼ਨੀਵਾਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।
ਫਿਲਮ ਦੇ ਮੁੱਖ ਕਲਾਕਾਰਾਂ ਵਿੱਚ ਨਾਸਿਰ ਖਾਨ ਤੇ ਜੋਸ਼ਨਾ ਸਿੰਘ ਸ਼ਾਮਿਲ ਹਨ। ਫਿਲਮ ਦੇ ਡਾਇਰੈਕਟਰ ਸੰਤੋਸ਼ ਤੱਕਾਪੁਰਮ, ਫ਼ੋਟੋਗਰਾਫੀ ਵਿਕਾਸ ਦੇਵਾਰਕੋਂਡਾ ਅਤੇ ਸ੍ਰੀ ਵਿਜੈ ਕੁਰਾਕੁਲਾ ਨੇ ਫਿਲਮ ਦਾ ਸੰਗੀਤ ਦਿੱਤਾ ਹੈ।
ਇਸ ਫਿਲਮ ਦੀ ਕਹਾਣੀ ਇਕ ਗੁੰਗੀ ਅਤੇ ਬਹਿਰੀ ਲੜਕੀ ਦੇ ਜੀਵਨ ਬਾਰੇ ਹੈ। ਫਿਲਮ ਦੀ ਸ਼ੂਟਿੰਗ ਨਿਊਜ਼ੀਲੈਂਡ ਦੇ ਪੀਹਾ ਬੀਚ, ਸਿਟੀ ਅਤੇ ਹੋਰ ਵੱਖ-ਵੱਖ ਥਾਵਾਂ ਉੱਤੇ ਹੋਈ ਹੈ। ਫਿਲਮ ਦੇ ਵਿੱਚ ਹਿੰਦੀ, ਫੀਜ਼ੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।
ਇਹ ਫਿਲਮ ਈਵੈਂਟ ਸਿਨੇਮਾ ਵੈੱਸਟਗੇਟ ਵਿਖੇ 13 ਜੂਨ ਨੂੰ ਲੱਗ ਰਹੀ ਹੈ। ਸ਼ੋਅ ਦਾ ਸਮਾਂ ਸ਼ਾਮ 6.00 ਵਜੇ ਅਤੇ 8.00 ਵਜੇ ਰਹੇਗਾ। ਆਨਲਾਈਨ ਟਿਕਟਾਂ ਵਾਸਤੇ 0225617743 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।