ਲੋਕ ਪੁੱਛਦੇ ਨੇ

ਨੋਚ ਕੇ ਖੰਭ ਉਕਾਬ ਦੇ, ਲੋਕ ਪੁੱਛਦੇ ਨੇ
ਤੂੰ ਅੱਜ ਉੱਚੀ ਉਡਾਰੀ ਕਿਉਂ ਨਹੀਂ ਲਾ ਰਿਹਾ।
ਕੱਟ ਕੇ ਜੀਭ ਕੋਇਲ ਦੀ, ਲੋਕ ਪੁੱਛਦੇ ਨੇ,
ਤੂੰ ਅੱਜ ਮਿੱਠਾ ਕਿਉਂ ਨਹੀਂ ਗਾ ਰਹੀ।
ਭੇਜ ਕੇ ਬਨਵਾਸ ਰਾਮ ਨੂੰ, ਲੋਕ ਪੁੱਛਦੇ ਨੇ।
ਤੂੰ ਅੱਜ ਸ਼ਹਿਰ ਕਿਉਂ ਨਹੀਂ ਆ ਰਿਹਾ।
ਲਾਹ ਕੇ ਕਫਨ ਨੰਗੀ ਲਾਸ਼ ਉਤੋਂ, ਲੋਕ ਪੁੱਛਦੇ ਨੇ,
ਤੂੰ ਅੱਜ ਵਸਤਰ ਕਿਉਂ ਨਹੀਂ ਪਾ ਰਿਹਾ।
ਖੋਹ ਕੇ ਮੇਰੇ ਹਾਸਿਆਂ ਨੂੰ, ਲੋਕ ਪੁੱਛਦੇ ਨੇ,
ਤੂੰ ਅੱਜ ਸੋਹਣਾ ਕਿਉਂ ਨਹੀਂ ਮੁਸਕਰਾ ਰਿਹਾ।
-ਗੁਰਸ਼ਰਨ ਸਿੰਘ ਕੁਮਾਰ