ਬਾਕੀ ਸਾਰੀਆਂ ਗੱਲਾਂ ਛੱਡੋ, ਅਸੀਂ ਗੱਲ ਕਰਦੇ ਆ ਪੰਜਾਬ ਤੇ

ਬਾਕੀ ਸਾਰੀਆਂ ਗੱਲਾਂ ਛੱਡੋ, ਅਸੀਂ ਗੱਲ ਕਰਦੇ ਆ ਪੰਜਾਬ ਤੇ

ਨਸ਼ਾ ਕਿਥੋਂ ਆਵੇ, ਜੋ ਘੱਟਦਾ ਨੀ, ਬਸ ਵੱਧਦਾ ਜਾਵੇਂ

ਏ ਮੇਰੇ ਪੰਜਾਬ ਦੇ ਘਰਾਂ ਨੂੰ ਬਸ ਅੰਦਰੋਂ ਅੰਦਰੀ ਖਾਵੇ

ਫ਼ੇਰ ਕਿਉਂ ਪਾਬੰਦੀ ਲਾਵੇ ਨਾ ਸਰਕਾਰ ਗੰਦੀ ਓਹ ਸ਼ਰਾਬ ਤੇ

ਬਾਕੀ ਸਾਰੀਆਂ ਗੱਲਾਂ ਛੱਡੋ, ਅਸੀਂ ਗੱਲ ਕਰਦੇ ਆ ਪੰਜਾਬ ਤੇ

ਗੱਲ ਕਰੀਏ ਜੇ ਆਪਾ ਗੀਤਾਂ ਦੀ ਤਾਂ ਕਿਵੇਂ ਦੇ ਅੱਜ ਆਉਂਦੇ ਨੇ

ਕੋਈ ਵਿਰਸਾ ਨੀ ਦਖਾਉਂਦਾ , ਪਰ ਨਸ਼ਾ ਉੱਥੇ ਵੀ ਦਖਾਉਂਦੇ ਨੇ

ਕੋਈ ਰਾਗ ਤੇ ਧੁਨਾਂ ਨਈਂ ਬਣਦੀਆਂ ਕੌਣ ਗਦੂ ਮਰਦਾਨੇ ਵਾਂਗ ਰਬਾਬ ਤੇ

ਬਾਕੀ ਸਾਰੀਆਂ ਗੱਲਾਂ ਛੱਡੋ, ਅਸੀਂ ਗੱਲ ਕਰਦੇ ਆ ਪੰਜਾਬ ਤੇ

ਹੁਣ ਅਖਬਾਰਾਂ ਚ ਖ਼ਬਰਾਂ ਝੁੱਠੀਆਂ ਆਉਂਦੀਆਂ ਨੇ , ਏ ਛਪਣ ਵਾਲੇ ਵੀ ਇਨਸਾਨ ਹੀ ਨੇ

ਬੀਤਿਆ ਕੱਲ੍ਹ ਦਸ ਕਿਸੇ ਨੇ ਵੇਖਿਆ , ਉਂਝ ਸਾਡੇ ਵੀ ਤਾਂ ਹੋਣ ਵਾਲੇ ਇਮਤਿਹਾਨ ਹੀ ਨੇ

ਲੀਡਰਾਂ ਕੋਲ ਜਬਾਬ ਨੀ ਫ਼ੇਰ ਵੀ , ਕਿਵੇਂ ਦੀ ਟਿੱਪਣੀ ਕਰੀਏ ਇਹਨਾਂ ਦੇ ਵਿਚਾਰ ਤੇ

ਬਾਕੀ ਸਾਰੀਆਂ ਗੱਲਾਂ ਛੱਡੋ, ਅਸੀਂ ਗੱਲ ਕਰਦੇ ਆ ਪੰਜਾਬ ਤੇ

ਕੱਚੇ ਮਕਾਨ ਤੇ ਸੱਚੇ ਦਿਲ ਸੀ ਵਾਹ ਓ ਰੱਬਾ ਉਹਨਾਂ ਲੋਕਾਂ ਦੇ

ਹੁਣ ਪੱਕੇ ਮਕਾਨ ਦਿਲ ਤੇ ਦਿਮਾਗ ਇਕੱਠੇ ਹੋ ਗਏ ਇਹਨਾਂ ਲੋਕਾਂ ਦੇ

ਹੁਣ ਆਪਸ ਵਿੱਚ ਨਹੀਂ ਬਣਦੀ, ਕਿਹੜੀ ਗੱਲੋਂ ਕੰਧਾ ਆਈਆਂ ਵਿਚਕਰ ਪਰਿਵਾਰ ਦੇ

ਬਾਕੀ ਸਾਰੀਆਂ ਗੱਲਾਂ ਛੱਡੋ, ਅਸੀਂ ਗੱਲ ਕਰਦੇ ਆ ਪੰਜਾਬ ਤੇ

ਕੋਈ ਕੋਈ ਵਿਰਲਾ ਹੀ ਹੁੰਦਾ ਏ , ਜੋ ਹੱਥ ‘ਚ ਕਿਤਾਬ ਫੜ ਖ਼ੁਸ ਹੁੰਦਾ ਏ

ਸੋਰ ਸ਼ਰਾਬਾ ਤਾਂ ਮਸ਼ੀਨਾਂ ਵੀ ਬਹੁਤ ਕਰਦੀਆਂ ਨੇ, ਐਸਾ ਇਨਸਾਨ ਹਰ ਕੋਈ ਨੀ ਹੋ ਸਕਦਾ ਜੋ ਚੁੱਪ ਹੁੰਦਾ ਏ

ਹੁਣ ਬਹੁਤ ਕੁੱਝ ਲਿਖ ਲਿਆ , ਇੱਕ ਲਿਖ ਨਾ ਹੋਇਆ ਮੇਰੇ ਤੋਂ ,ਲੋਕਾਂ ਦੇ ਪਾਏ ਹੋਏ ਨਕਾਬ ਤੇ

ਬਾਕੀ ਸਾਰੀਆਂ ਗੱਲਾਂ ਛੱਡੋ, ਅਸੀਂ ਗੱਲ ਕਰਦੇ ਆ ਪੰਜਾਬ ਤੇ

ਮੈਂ ਕਿਵੇਂ ਤਹਸੀਨ ਕਰਾਂ ਉਸ ਰੱਬ ਦੀ ਜਿਸਨੇ ਏ ਦੁਨੀਆਂ ਹੈ ਬਣਾਈ

ਉਸ ਰੱਬ ਦੀ ਬਿਨਾਂ ਮਨਜ਼ੂਰੀ ਤੋਂ , ਮੇਰੇ ਵਰਗਿਆਂ ਨੇ ਜ਼ਿੰਦਗੀ ਹੈ ਗਵਾਈ

ਗਗਨ ਮੂਨਕ ਤਾਹੀਓਂ ਅੱਧੀ ਦੁਨੀਆਂ ਪਾਉੱਚ ਗਈ ਤੇ

ਬਾਕੀ ਸਾਰੀਆਂ ਗੱਲਾਂ ਛੱਡੋ, ਅਸੀਂ ਗੱਲ ਕਰਦੇ ਆ ਪੰਜਾਬ ਤੇ

ਗਗਨ ਮੂਨਕ, ਜ਼ਿਲ੍ਹਾ ਸੰਗਰੂਰ
+91 7696060260