ਸ਼ੋਕ ਸਮਾਚਾਰ: ਮੈਨੁਰੇਵਾ ਰਹਿੰਦੇ ਸ. ਸੁਰਿੰਦਰ ਸਿੰਘ ਭੁੱਲਰ ਦਾ ਦੇਹਾਂਤ

ਆਕਲੈਂਡ, 8 ਨਵੰਬਰ – ਸਥਾਨਕ ਕਾਰੋਬਾਰੀ ਤੇ ਕੌਪ ਟੈਕਸੀ ਦੇ ਸਾਬਕਾ ਡਾਇਰੈਕਟਰ ਸ. ਹਰਪ੍ਰੀਤ ਸਿੰਘ ਭੁੱਲਰ ਨੂੰ ਉਸ ਵੇਲੇ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਜੀ ਸ. ਸੁਰਿੰਦਰ ਸਿੰਘ ਭੁੱਲਰ ਦਾ ਦੇਹਾਂਤ ਹੋ ਗਿਆ ਹੈ, ਉਹ 84 ਸਾਲਾਂ ਦੇ ਸਨ। ਸ. ਸੁਰਿੰਦਰ ਸਿੰਘ ਭੁੱਲਰ ਦਾ ਪਿਛੋਕੜ ਪੰਜਾਬ ਦੇ ਤਿਮੋਵਾਲ (ਸ੍ਰੀ ਅੰਮ੍ਰਿਤਸਰ ਸਾਹਿਬ) ਤੋਂ ਸੀ, ਇਸ ਵੇਲੇ ਉਹ ਆਕਲੈਂਡ ਦੇ ਇਲਾਕੇ ਮੈਨੁਰੇਵਾ ਵਿਖੇ ਰਹਿ ਰਹੇ ਸਨ।
ਭੁੱਲਰ ਪਰਿਵਾਰ ਵੱਲੋਂ ਸ. ਸੁਰਿੰਦਰ ਸਿੰਘ ਭੁੱਲਰ ਦੇ ਅੰਤਿਮ ਸੰਸਕਾਰ ਅਤੇ ਭੋਗ ਸੰਬੰਧੀ ਜਾਣਕਾਰੀ ਜਲਦੀ ਹੀ ਸਾਂਝੀ ਕੀਤੀ ਜਾਏਗੀ। ਤੁਸੀਂ ਸ. ਹਰਪ੍ਰੀਤ ਸਿੰਘ ਭੁੱਲਰ ਨਾਲ ਉਨ੍ਹਾਂ ਦੇ ਪਿਤਾ ਦੇ ਅਕਾਲ ਚਲਾਣੇ ‘ਤੇ ਸ਼ੋਕ ਵਿਅਕਤ ਕਰਨ ਲਈ ਮੋਬਾਈਲ ਨੰਬਰ 021 494 991 ਉੱਤੇ ਸੰਪਰਕ ਕਰਕੇ ਕਰ ਸਕਦੇ ਹੋ।