ਸਤਵੀਰ ਸਿੰਘ ਪੰਮਾ ‘ਸਬ ਸਵੀਟਸ’ ਵਾਲੇ ਦਾ ਦੇਹਾਂਤ

ਆਕਲੈਂਡ – 21 ਅਪ੍ਰੈਲ ਨੂੰ 38 ਸਾਲਾ ਸ. ਸਤਵੀਰ ਸਿੰਘ ਪੰਮਾ ‘ਸਬ ਸਵੀਟਸ’ ਮੈਨੁਰੇਵਾ ਵਾਲੇ ਦਾ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ 3.00 ਦੇ ਲਗਭਗ ਅਚਾਨਕ ਪੇਟ ‘ਚ ਦਰਦ ਦੀ ਸ਼ਿਕਾਇਤ ਹੋਣ ‘ਤੇ ਐਮਰਜੈਂਸੀ ਮਿਡਲਮੋਰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੰਜਾਬ ਦੇ ਪਿੰਡ ਵਡਾਲਾ ਮਾਹੀ ( ਹੁਸ਼ਿਆਰਪੁਰ) ਨਾਲ ਸਬੰਧ ਰੱਖਣ ਵਾਲੇ ਪੰਮਾ ਆਪਣੇ ਪਿੱਛੇ ਪਤਨੀ, ਇਕ ਲੜਕਾ ਅਤੇ ਇਕ ਲੜਕੀ ਛੱਡ ਗਏ ਹਨ। ਸਤਵੀਰ ਸਿੰਘ ਪੰਮਾ ਹਰ ਮੰਗਲਵਾਰ ਰੇਡੀਓ ਪਲੇਨੇਂਟ 104.6 ਐਫ. ਐਮ. ਉੱਤੇ ਪ੍ਰੋਗਰਾਮ ‘ਆਪਣਾ ਪੰਜਾਬ’ ਪੇਸ਼ ਕਰਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮੈਨੁਕਾਓ ਮੈਮੋਰੀਅਲ ਗਾਰਡਨ, ਪਾਪਾਟੋਏਟੋਏ ਵਿਖੇ 27 ਅਪ੍ਰੈਲ ਦਿਨ ਸਨਿਚਰਵਾਰ ਸ਼ਾਮ ਦੇ 3.30 ਵਜੇ ਕੀਤਾ ਜਾਵੇਗਾ।