ਸੁਪਰੀਮ ਸਿੱਖ ਸੁਸਾਇਟੀ ਵੱਲੋਂ ‘ਸਿੱਖ ਚਿਲਡਰਨ ਡੇਅ’ 8 ਅਤੇ 9 ਅਕਤੂਬਰ ਨੂੰ ਕਰਵਾਇਆ ਜਾਏਗਾ

ਟਾਕਾਨੀਨੀ (ਆਕਲੈਂਡ), 25 ਅਗਸਤ – ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਟਾਕਾਨੀਨੀ ਵਿਖੇ ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ ਸਕੂਲ ਵੱਲੋਂ ‘ਸਿੱਖ ਚਿਲਡਰਨ ਡੇਅ’ 8 ਅਤੇ 9 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਸਿੱਖ ਚਿਲਡਰਨ ਡੇਅ’ ਦੇ ਵਿੱਚ ਬੱਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ। ਪ੍ਰਬੰਧਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਸਿੱਖ ਚਿਲਡਰਨ ਡੇਅ ‘ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਰੇਨਬੋਅ ਐਂਡ ਲੈ ਕੇ ਜਾਇਆ ਜਾਵੇਗਾ।
‘ਸਿੱਖ ਚਿਲਡਰਨ ਡੇਅ’ ਦੀ ਆਨਲਾਈਨ ਰਜਿਸਟਰੇਸ਼ਨ ਜਲਦੀ ਹੀ ਖੁੱਲ੍ਹ ਜਾਏਗੀ। ਇਸ ਸਮਾਗਮ ਨਾਲ ਸੰਬੰਧਿਤ ਹੋਰ ਜਾਣਕਾਰੀ ਤੁਸੀਂ ਈਵੈਂਟ ਕੋਆਰਡੀਨੇਟਰ ਮਨਦੀਪ ਕੌਰ ਮਿਨਹਾਸ ਨਾਲ 02117434412, ਸਪੋਰਟਸ ਲਈ ਅਮਨਪ੍ਰੀਤ ਸਿੰਘ 02108506580 ਤੇ ਸੁੱਖਜਪ ਸਿੰਘ ਨਾਲ 0278873371, ਲੰਗਰ ਦੀ ਸੇਵਾ ਲਈ ਹਰਦੀਪ ਸਿੰਘ ਨਾਲ 021798011, ਕੀਰਤਨ ਲਈ ਮਨਜੀਤ ਸਿੰਘ ਨਾਲ 021595941, ਗਤਕੇ ਲਈ ਮਨਦੀਪ ਸਿੰਘ ਨਾਲ 0212512130 ਅਤੇ ਜਨਰਲ ਜਾਣਕਾਰੀ ਲਈ 0212898410 ਤੇ ਮਨਜਿੰਦਰ ਸਿੰਘ ਨਾਲ 02102718560 ‘ਤੇ ਫ਼ੋਨ ਕਰਕੇ ਪ੍ਰਾਪਤ ਕਰ ਸਕਦੇ ਹੋ।