ਸੰਯੁਕਤ ਕਿਸਾਨ ਮੋਰਚੇ ਵੱਲੋਂ 29 ਨੂੰ ਸੰਸਦ ਭਵਨ ਵੱਲ ਟਰੈਕਟਰ ਮਾਰਚ ਰੱਦ, ਪਰ ਕਿਸਾਨ ਬਾਰਡਰਾਂ ‘ਤੇ ਡਟੇ ਰਹਿਣਗੇ

ਨਵੀਂ ਦਿੱਲੀ, 27 ਨਵੰਬਰ – ਇੱਥੇ ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ‘ਚ 29 ਨਵੰਬਰ ਦਿਨ ਸੋਮਵਾਰ ਨੂੰ ਸੰਸਦ ਵੱਲ ਟਰੈਕਟਰ ਲੈ ਕੇ ਕੀਤੀ ਜਾਣ ਵਾਲੀ ਮਾਰਚ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮੋਰਚੇ ਦੀ ਅਗਲੀ ਬੈਠਕ 4 ਦਸੰਬਰ ਨੂੰ ਹੋਵੇਗੀ। ਅੱਜ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਸੰਘਰਸ਼ ਦੀ ਅਗਲੀ ਰਣਨੀਤੀ ‘ਤੇ ਚਰਚਾ ਕਰਨ ਲਈ ਸੱਦੀ ਗਈ ਸੀ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕਿਸਾਨੀ ਮੰਗਾਂ ਪੂਰੀਆਂ ਹੋਣ ਤੱਕ ਕਿਸਾਨ ਬਾਰਡਰਾਂ ‘ਤੇ ਡਟੇ ਰਹਿਣਗੇ ਕਿਉਂਕਿ ਐੱਮਐੱਸਪੀ ਗਾਰੰਟੀ ਕਾਨੂੰਨ ਸਮੇਤ 6 ਹੋਰ ਮੰਗਾਂ ਬਾਕੀ ਹਨ।