ਸ. ਗੱਜਣ ਸਿੰਘ ਜੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

20160726_162225[1] (1)ਸ. ਗੱਜਣ ਸਿੰਘ ਸੈਣੀ ਜੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
29 ਜੁਲਾਈ ਗੁਰਦੁਆਰਾ ਸ਼੍ਰੀ ਦਸਮੇਸ਼ ਦਰਬਾਰ ਵਿਖੇ 12.00 ਤੋਂ 1.00 ਵਜੇ ਤੱਕ ਅੰਤਮ ਅਰਦਾਸ
ਆਕਲੈਂਡ, ੨੬ ਜੁਲਾਈ – ਸ. ਗੱਜਣ ਸਿੰਘ ਸੈਣੀ ਜੀ ਦਾ ਅੰਤਮ ਸਸਕਾਰ ਅੱਜ ਸ਼ਾਮੀ 4.00 ਵਜੇ ‘ਮੈਨੁਕਾਓ ਮੈਮੋਰਅਿਲ ਗਾਰਡਨ’, ਪੁਹੀਨੂਈ ਰੋਡ, ਪਾਪਾਟੋਏਟੋਏ ਵਿਖੇ ਕੀਤਾ ਗਿਆ। ਇਸ ਸਮੇਂ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ, ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ, ਸਿਸਟਿਮਾ ਕੰਪਨੀ ਦੀ ਮੈਨੇਜਰ ਅਤੇ ਪਰਿਵਾਰ ਵੱਲੋਂ ਬੀਬਾ ਨਵਮੀਤ ਕੌਰ ਨੇ ਸਵਰਗਵਾਸੀ ਸ. ਗੱਜਣ ਸਿੰਘ ਸੈਣੀ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹਾਜ਼ਰ ਸਨੇਹੀਆਂ ਨੇ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੰਦਿਆਂ ਸ. ਗੱਜਣ ਸਿੰਘ ਸੈਣੀ ਜੀ ਦੀ ਸਮਾਜਿਕ ਦੇਣ ਨੂੰ ਯਾਦ ਕੀਤਾ।
20160726_162221[1]ਸਵਰਗਵਾਸੀ ਸ. ਗੱਜਣ ਸਿੰਘ ਸੈਣੀ ਜੀ ਦੇ ਨਮਿਤ ਸ਼੍ਰੀ ਆਖਂਡ ਪਾਠ ਜੀ ਦੀ ਆਰੰਭਤਾ ਕੱਲ 27 ਜੁਲਾਈ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ 14 ਮਰਵਨ ਕ੍ਰਿਸੈਂਟ, ਗਾਰਡਨ ਵਿਖੇ ਹੋਵੇਗੀ ਅਤੇ ਪਾਠ ਦੇ ਭੌਗ 29 ਜੁਲਾਈ ਦਿਨ ਸ਼ੁੱਕਰਵਾਰ ਨੂੰ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਮ ਅਰਦਾਸ ਬਾਅਦ ਗੁਰਦੁਆਰਾ ਸ਼੍ਰੀ ਦਸਮੇਸ਼ ਦਰਬਾਰ, ਕੋਲਮਰ ਰੋਡ, ਪਾਪਾਟੋਏਟੋਏ ਵਿਖੇ ਦੁਪਿਹਰ 12.00 ਤੋਂ 1.00 ਵਜੇ ਤੱਕ ਹੋਵੇਗੀ। ਪਰਿਵਾਰ ਵੱਲੋਂ ਸਾਰਿਆਂ ਨੂੰ ਸਵਰਗਵਾਸੀ ਸ. ਗੱਜਣ ਸਿੰਘ  ਸੈਣੀ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਅੰਤਿਮ ਅਰਦਾਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਫੋਨ ਨੰਬਰ 021874948, 0211573650 ਉੱਤੇ ਸੰਪਰਕ ਕਰ ਸਕਦੇ ਹੋ।