ਹਾਈ ਕਮਿਸ਼ਨ ਦੀ ਵੈੱਬ ਸਾਈਟ ਦਾ ਨਵਾਂ ਪਤਾ www.hciwellington.gov.in

ਵੈਲਿੰਗਟਨ, 12 ਜੂਨ – ਇੱਥੇ ਸਥਿਤ ਹਾਈ ਕਮਿਸ਼ਨ ਆਫ਼ ਇੰਡੀਆ ਤੋਂ ਈ-ਮੇਲ ਰਾਹੀ ਮਿਲੀ ਜਾਣਕਾਰੀ ਮੁਤਾਬਿਕ ਹਾਈ ਕਮਿਸ਼ਨ ਨੇ ਕਿਹਾ ਕਿ 1 ਮਈ ਤੋਂ ਭਾਰਤੀ ਮੰਤਰਾਲੇ ਦੀਆਂ ਹਿਦਾਇਤਾਂ ਅਨੁਸਾਰ ਵੈਲਿੰਗਟਨ ਸਥਿਤ ਭਾਰਤੀ ਹਾਈ ਕਮਿਸ਼ਨ ਦੀ ਵੈੱਬ ਸਾਈਟ ਦੇ ਡੋਮੇਨ ‘ਚ ਤਬਦੀਲੀ ਕਰਦੇ ਹੋਏ “gov.in” ਕਰ ਦਿੱਤਾ ਗਿਆ ਹੈ। ਹਾਈ ਕਮਿਸ਼ਨ ਆਫ਼ ਇੰਡੀਆ ਦੀ ਵੈੱਬ ਸਾਈਟ ਵੇਖਣ ਲਈ ਹੁਣ www.hciwellington.gov.in ਲਿਖਣਾ ਪੈਣਾ ਹੈ, ਜਦੋਂ ਕਿ ਪਹਿਲਾਂ www.hciwellington.in ਲਿਖਿਆ ਜਾਂਦਾ ਸੀ।
ਨਵੀਂ ਵੈੱਬ ਸਾਈਟ ਦਾ ਪਤਾ : www.hciwellington.gov.in