19 ਮਈ ਨੂੰ ਚੈਲਸੀ ਅਤੇ ਬਿਉਨਰ ਚੈਂਪੀਅਨ ਲੀਗ ਦੇ ਫਾਈਨਲ ‘ਚ ਭਿੜਣਗੇ

ਜਰਮਨ – ਚੈਂਪੀਅਨ ਲੀਗ ਦੇ ਸੈਮੀਫਾਈਨਲ ‘ਚ ਜਰਮਨ ਦੇ ਇੱਕ ਫੁੱਟਬਾਲ ਕਲੱਬ ਬਿਉਨਰ ਮਿਯੁਨਿਖ ਨੇ ਸਪੇਨ ਦੇ ਕਲੱਬ ਰੀਅਲ ਮੈਡਰਡ ਨੂੰ ਪੈਨਲਟੀ ਸ਼ੂੱਟ ਆਓਟ ਵਿੱਚ ਹਰਾ ਕਿ ਚੈਂਪੀਅਨ ਲੀਗ ਦੇ
ਫਾਈਨਲ ਵਿੱਚ ਥਾਂ ਬਨਾਉਣ ਦੇ ਫੁੱਟਬਾਲ ਦੇ ਇਤਿਹਾਸ ‘ਚ ਹੱਲਚੱਲ ਮਚਾ ਦਿੱਤੀ॥ ਜ਼ਿਕਰਯੋਗ ਹੈ ਕਿ ਰੀਅਲ ਮੈਡਰਡ ਕਲੱਬ ਵਿਸ਼ਵ ਭਰ ‘ਚ ਪਹਿਲੇ ਨੰਬਰ ਦਾ ਕਲੱਬ ਹੈ ਖਾਸ ਇਹ ਵੀ ਹੈ ਕਿ ਵਿਸ਼ਵ ਭਰ ‘ਚ ਸਭ ਤੋਂ ਮਹਿੰਗੇ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਰੀਅਲ ਮੈਡਰਡ ਲਈ ਖੇਡਦੇ ਹਨ, ਮੈਚ ਦੌਰਾਨ ਉਨ੍ਹਾਂ ਦੀ ਵੀ ਇੱਕ ਨਾ ਚੱਲੀ, ਇੱਥੋਂ ਤੱਕ ਕਿ ਰੋਨਾਲਡੋ ਨੇ ਮੈਚ ਦੌਰਾਨ ਪੈਨਲਟੀ ਸਟਰੋਕ ਵੀ ਗੁਆ ਦਿੱਤਾ। ਗੌਰਤਲਬ ਹੈ ਕਿ ਪਹਿਲੇ ਸੈਮੀਫਾਈਨਲ ਵਿੱਚ ਇੰਗਲੈਂਡ ਦੇ ਕਲੱਬ ਚੈਲਸੀ ਤੋਂ ਬਾਰਸੀਲੋਨਾ ਕਲੱਬ ਨੂੰ ਹਰਾ ਕੇ ਫਾਈਨਲ ਦੀ ਦੌੜ ਤੋਂ ਬਾਹਰ ਦਿੱਤਾ। ਬਾਰਸੀਲੋਨਾ ਕਲੱਬ ਜੋ ਕਿ ਰੀਅਲ ਮੈਡਰਡ ਵਾਂਗ ਪੂਰੇ ਵਿਸ਼ਵ ‘ਚ ਚੋਟੀ ਦੇ ਪਹਿਲੇ ਨੰਬਰਾਂ ‘ਚੋਂ ਇੱਕ ਫੁੱਟਬਾਲ ਕਲੱਬ ਹੈ ਅੰਕਾਂ ਦੀ ਬੜਤ ਹੋਣ ਕਾਰਨ ਹਾਰ ਗਿਆ ਸੀ ਅਤੇ ਖਾਸ ਗੱਲ ਇਹ ਰਹੀ ਕਿ ਬਾਰਸੀਲੋਨਾ ਕਲੱਬ ਵਲੋਂ ਵਿਸ਼ਵ ਦਾ ਮਹਾਨ ਖਿਡਾਰੀ ਲੀਓਨ ਮੈਸੀ ਵੀ ਖੇਡ ਰਿਹਾ ਸੀ ਪਰ ਉਹ ਵੀ ਟੀਮ ਨੂੰ ਫਾਈਨਲ ‘ਚ ਪਹੁੰਚਾ ਨਹੀਂ ਸਕਿਆ। ਮੈਚ ਦੌਰਾਨ ਮੈਸੀ ਨੇ ਵੀ ਪੈਨਲਟੀ ਗੁਆਈ ਸੀ। ਮੈਸੀ ਅਤੇ ਰੋਨਾਲਡੋ ਜੋ ਕਿ ਫੁੱਟਬਾਲ ਦੇ ਮਹਾਨ ਖਿਡਾਰੀਆਂ ਵਿੱਚ ਸ਼ੁਮਾਰ ਹਨ ਉਹ ਆਪਣੇ-ਆਪਣੇ ਕਲੱਬਾਂ ਨੂੰ ਜਿੱਤਾ ਨਾ ਸਕੇ। ਹੁਣ ਚੈਂਪੀਅਨ ਲੀਗ ਦੇ ਫਾਈਨਲ ਮੁਕਾਬਲੇ ਵਿੱਚ ਚੈਲਸੀ ਅਤੇ ਬਿਊ ਮੁਨਚਨ ਭਿੜਣਗੇ। ਚੈਂਪੀਅਨ ਲੀਗ ਦਾ ਇਹ ਫਾਈਨਲ ਮੁਕਾਬਲਾ 19 ਮਈ ਨੂੰ ਜਰਮਨ ਵਿਖੇ ਖੇਡਿਆ ਜਾਵੇਗਾ। ਜਰਮਨ ਦਾ ਬਿਉਨਰ ਮਿਯੁਨਿਖ ਕਲੱਬ ਆਪਣੀ ਧਰਤੀ ‘ਤੇ ਚੈਂਪੀਅਨ ਲੀਗ ਦੇ ਫਾਈਨਲ ‘ਚ ਖੇਡਣ ਵਾਲਾ ਦੇਸ਼ ਦਾ ਪਹਿਲਾ ਕਲੱਬ ਬਣ ਗਿਆ ਹੈ।