20 ਅਕਤੂਬਰ ਨੂੰ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਪਾਪਾਟੋਏਟੋਏ ਵਿਖੇ ਕਬੱਡੀ ਟੂਰਨਾਮੈਂਟ

ਆਕਲੈਂਡ, 25 ਸਤੰਬਰ – ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨੇ 21 ਸਤੰਬਰ ਨੂੰ ਮੀਟਿੰਗ ਕਰਕੇ ਐਲਾਨ ਕੀਤਾ ਕਿ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਪਾਪਾਟੋਏਟੋਏ ਵਿਖੇ 20 ਅਕਤੂਬਰ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸੱਦੀ ਗਈ ਮੀਟਿੰਗ ਵਿੱਚ 11ਵੇਂ ਕਬੱਡੀ ਟੂਰਨਾਮੈਂਟ ਕਰਵਾਉਣ ਬਾਰੇ ਚਰਚਾ ਹੋਈ ਕਿ ਇਹ ਕਬੱਡੀ ਟੂਰਨਾਮੈਂਟ ਪਾਪਾਟੋਏਟੋਏ ਦੇ ਰੈਕ੍ਰੀਏਸ਼ਨ ਸਪੋਰਟਸ ਸੈਂਟਰ ਵਿਖੇ ਸਵੇਰੇ 10.00 ਵਜੇ ਤੋਂ ਦੇਰ ਸ਼ਾਮ ਤੱਕ ਕਰਵਾਇਆ ਜਾਏਗਾ। ਜਿਸ ਵਿੱਚ ਓਪਨ ਕਬੱਡੀ (ਪੁਰਸ਼), ਓਪਨ ਕਬੱਡੀ (ਮਹਿਲਾਵਾਂ), ਓਪਨ ਫੁੱਟਬਾਲ, ਵਾਲੀਬਾਲ, ਵਾਲੀਬਾਲ ਸ਼ੂਟਿੰਗ, ਮਿਊਜ਼ੀਕਲ ਚੇਅਰ (ਮਹਿਲਾ), ਬੱਚਿਆਂ ਦੀਆਂ ਦੌੜਾਂ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਹਰਬੰਤ ਸਿੰਘ ਗਰੇਵਾਲ (ਬਿੱਲਾ ਬਾਈ) ਦਾ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਏਗਾ।
ਇਸ ਮੌਕੇ ਕਲੱਬ ਵੱਲੋਂ ਅਗਲੇ ਸਾਲ ਸਤੰਬਰ-ਅਕਤੂਬਰ ਮਹੀਨੇ ‘ਚ ਕਬੱਡੀ ਵਰਲਡ ਕੱਪ ਕਰਵਾਉਣ ਬਾਰੇ ਵੀ ਕਿਹਾ ਗਿਆ। ਇਸ ਮੀਟਿੰਗ ਵਿੱਚ ਪ੍ਰਧਾਨ ਜਗਦੀਪ ਸਿੰਘ ਵੜੈਚ, ਗੁਰਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਬਰਾੜ, ਪਰਮਿੰਦਰ ਤੱਖਰ, ਸੁਖਪਾਲ ਮਾਨ (ਕੁੱਕੂ), ਜਗਜੀਤ ਸਿੰਘ ਸਿੱਧੂ, ਹਰਜਿੰਦਰ ਸਿੰਘ ਔਲਖ, ਪਾਲ ਰਣੀਆ, ਅਮਨ ਬਰਾੜ, ਤਜਿੰਦਰ ਸਿੰਘ ਗਰੇਵਾਲ, ਪ੍ਰਿਤਪਾਲ ਸਿੰਘ ਗਰੇਵਾਲ, ਮਨਪ੍ਰੀਤ ਸਿੰਘ, ਜਗਦੇਵ ਸਿੰਘ ਜੱਗੀ, ਗੁਰਪ੍ਰੀਤ ਸਿੰਘ ਬਘੇਲਾ, ਹਰਪ੍ਰੀਤ ਸਿੰਘ ਗਿੱਲ (ਹੈਪੀ), ਹਰਜਿੰਦਰ ਸਿੰਘ ਧਾਲੀਵਾਲ, ਹਰਬੰਤ ਸਿੰਘ ਗਰੇਵਾਲ, ਕਾਕੂ ਬਰਾੜ ਭੇਖਾਂ, ਪ੍ਰੀਤਮ ਸਿੰਘ ਧਾਲੀਵਾਲ, ਗੋਲਡੀ ਗਰੇਵਾਲ ਹਾਜ਼ਰ ਸਨ, ਜਦੋਂ ਕਿ ਹਰਜਿੰਦਰ ਸਿੰਘ ਮਾਨ, ਗੁਰਚੇਤ ਸਿੰਘ, ਗੁਰਭੇਜ ਸਿੰਘ, ਮਨਪਾਲ ਸਿੰਘ ਅਤੇ ਕਮਲ ਤੱਖਰ ਨੇ ਆਪਣੇ ਸਾਥੀਆਂ ਰਾਹੀ ਹਾਜ਼ਰੀ ਲੁਆਈ।