‘ਭਾਰਤ ਦਾ 76ਵਾਂ ਸੁਤੰਤਰਤਾ ਦਿਵਸ’ 21 ਅਗਸਤ ਨੂੰ ਹਾਈ ਕਮਿਸ਼ਨ ਤੇ ਭਾਰਤੀ ਡਾਇਸਪੋਰਾ ਦੀ ਅਗਵਾਈ ਹੇਠ ਆਕਲੈਂਡ ਦੇ ਮਹਾਤਮਾ ਗਾਂਧੀ ਸੈਂਟਰ ਵਿਖੇ ਮਨਾਇਆ ਜਾ ਰਿਹਾ

ਆਕਲੈਂਡ, 1 ਅਗਸਤ – ਭਾਰਤ ਦਾ 76ਵਾਂ ਸੁਤੰਤਰਤਾ ਦਿਵਸ ਹਾਈ ਕਮਿਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ 21 ਅਗਸਤ ਨੂੰ ਆਕਲੈਂਡ ਦੇ ਮਹਾਤਮਾ ਗਾਂਧੀ ਸੈਂਟਰ ਵਿਖੇ ਸਵੇਰੇ 10.30 ਤੋਂ ਲੈ ਕੇ ਦੁਪਹਿਰ ਤੱਕ ਕਰਵਾਇਆ ਜਾ ਰਿਹਾ ਭਾਰਤੀ ਹਾਈ ਕਮਿਸ਼ਨ ਦੇ ਨਾਲ ਸਾਰੀਆਂ ਪ੍ਰਮੁੱਖ ਡਾਇਸਪੋਰਾ ਸੰਸਥਾਵਾਂ ਮਿਲ ਕੇ ਸਾਂਝੇ ਤੌਰ ‘ਤੇ ਭਾਰਤ ਦਾ 76ਵਾਂ ਸੁਤੰਤਰਤਾ ਦਿਵਸ ਮਨਾਇਆ ਰਹੀਆਂ ਹਨ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਸਿਰਲੇਖ ਅਧੀਨ ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਹੇਤੂ ਭਾਰਤ ਤੋਂ ਆਈਸੀਸੀਆਰ ਦੀ ਭੰਗੜਾ ਟੀਮ ਵੀ ਪੇਸ਼ਕਾਰੀ ਦੇਣ ਲਈ ਵਿਸ਼ੇਸ਼ ਤੌਰ ‘ਤੇ ਆ ਰਹੀ ਹੈ।
ਆਕਲੈਂਡ ‘ਚ ਭਾਰਤ ਦੇ 76ਵਾਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਭਾਰਤੀ ਹਾਈ ਕਮਿਸ਼ਨ ਅਤੇ ਆਕਲੈਂਡ ਇੰਡੀਅਨ ਡਾਇਸਪੋਰਾ ਆਰਗਨਾਈਜ਼ੇਸ਼ਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ।
ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਦੇ ਸੰਬੰਧ ਵਿੱਚ ਸਮਾਗਮ ਸਵੇਰੇ 10.30 ਤੋਂ ਲੈ ਕੇ ਦੁਪਹਿਰ ਤੱਕ ਹੋਏਗਾ, ਜਿਸ ਦਾ ਵੇਰਵਾ ਹੇਠ ਦਿੱਤਾ ਗਿਆ ਹੈ :-
* ਤਰੰਗਾ ਝੰਡਾ ਫਹਿਰਾਇਆ ਜਾਏਗਾ
* ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਪੇਸ਼ਕਾਰੀ
* ਕਿਊਯਜ਼ 2022 ਐਵਾਰਡ
* ਹਿੰਦੀ ਐਵਾਰਡ 2021
* ਭਾਰਤ ਦੀਆਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ
* ਉਪਰੰਤ ਖਾਣੇ ਦਾ ਪ੍ਰਬੰਧ ਹੈ