ਨਿਊਜ਼ੀਲੈਂਡ ਦੇ ਬਾਡਰ ਮੁੜ ਦੁਨੀਆ ਭਰ ਲਈ ਖੁੱਲ੍ਹੇ

ਆਕਲੈਂਡ, 1 ਅਗਸਤ – ਕੋਵਿਡ -19 ਮਹਾਂਮਾਰੀ ਭਾਵੇਂ ਹਾਲੇ ਦੇਸ਼ ਵਿੱਚੋਂ ਖ਼ਤਮ ਨਹੀਂ ਹੋਈ ਹੈ ਪਰ ਸਰਕਾਰ ਨੇ ਦੁਨੀਆ ਭਰ ਲਈ 31 ਜੁਲਾਈ ਦੀ ਅੱਧੀ ਰਾਤ 11.59 ਵਜੇ ਤੋਂ ਆਪਣੇ ਬਾਡਰ ਖੋਲ੍ਹ ਦਿੱਤੇ ਹਨ। ਹੁਣ ਦੁਨੀਆ ਭਰ ਤੋਂ ਕੋਈ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਪ੍ਰਾਪਤ ਕਰਕੇ ਨਿਊਜ਼ੀਲੈਂਡ ਆ ਸਕਦਾ ਹੈ।
ਨਿਊਜ਼ੀਲੈਂਡ ਦੇ ਬਾਰਡਰ ਖੁੱਲ੍ਹ ਜਾਣ ਨਾਲ ਦੇਸ਼ ਦੀ ਇਕਾਨਮੀ ਨੂੰ ਜਿੱਥੇ ਬੂਸ਼ਟ ਮਿਲੇਗਾ ਉੱਥੇ ਨਾਲ ਹੀ ਟੂਰਿਜ਼ਮ ਇੰਡਸਟਰੀਜ਼ ਮੁੜ ਪੂਰਾ ਉੱਤੇ ਖੜ੍ਹੀ ਹੋ ਸਕੇਗੀ।