28 ਅਗਸਤ ਨੂੰ ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ

ਹੈਮਿਲਟਨ, 23 ਅਗਸਤ – ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਵੱਲੋਂ 28 ਅਗਸਤ ਦਿਨ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਜਨਮ ਦਿਨ ਸਮਾਗਮ ਲਈ ਸਾਰਿਆਂ ਨੂੰ ਕਲੱਬ ਵੱਲੋਂ ਸੱਦਾ ਪੱਤਰ ਦਿੱਤਾ ਜਾਂਦਾ ਹੈ। ਇਹ ਸਮਾਗਮ 22 ਰਿਚਮੰਡ ਸਟ੍ਰੀਟ ਹੈਮਿਲਟਨ ਵਿਖੇ ਦੁਪਹਿਰ 2.00 ਵਜੇ ਤੋਂ ਸ਼ਾਮੀ 5.00 ਵਜੇ ਤੱਕ ਮਨਾਇਆ ਜਾਏਗਾ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਵਿਤਾ, ਕੋਰਿਓਗ੍ਰਾਫੀ, ਦੇਸ਼ ਭਗਤੀ ਗੀਤ ਅਤੇ ਸਪੀਚਜ਼ ਆਦਿ ਦੇ ਨਾਲ ਪੰਜਾਬੀ ਕਲਚਰਲ ਡਰੈੱਸ ਮੁਕਾਬਲੇ 8 ਸਾਲ ਉਮਰ ਵਰਗ ਤੋਂ ਹੇਠਾਂ ਦੇ ਮੁੰਡੇ ਅਤੇ ਕੁੜੀਆਂ ਦੇ ਕਰਵਾਏ ਜਾਣਗੇ।
ਇਸ ਸਮਾਗਮ ਬਾਰੇ ਹੋਰ ਵਧੇਰੇ ਜਾਣਕਾਰੀ ਤੁਸੀਂ ਜਰਨੈਲ ਸਿੰਘ ਰਾਹੋ 021 654 362, ਮੋਨਿਕਾ ਟੂਰ ਪੂਰੇਵਾਲ 022 489 7500, ਕਮਲਜੀਤ ਕੌਰ ਸੰਘੇੜਾ 021 022 07910 ਅਤੇ ਸ਼ਮਿੰਦਰ ਸਿੰਗ ਗੁਰਾਇਆ ਨਾਲ 021 084 72227 ਉੱਤੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ।
ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਵੱਲੋਂ ਇਸ ਸਮਾਗਮ ਵਿੱਚ ਪਹੁੰਚਣ ਲਈ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਜਾ ਸਕੇ।