30 ਅਕਤੂਬਰ ਨੂੰ ਮੈਟਰੋ ਕਲੱਬ ਵੱਲੋਂ ਫਲੈਟ ਬੁਸ਼ ਵਿਖੇ ਦੂਜਾ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ

ਆਕਲੈਂਡ, 27 ਅਕਤੂਬਰ – ਮੈਟਰੋ ਕਲੱਬ ਵੱਲੋਂ 30 ਅਕਤੂਬਰ ਦਿਨ ਐਤਵਾਰ ਨੂੰ ਦੂਜਾ ਸਲਾਨਾ ਪੇਂਡੂ ਖੇਡ ਮੇਲਾ ਫਲੈਟ ਬੁਸ਼ ਦੇ ਬੈਰੀ ਕ੍ਰਟਿਸ ਪਾਰਕ ‘ਚ ਕਰਵਾਇਆ ਜਾ ਰਿਹਾ।
ਇਸ ਪੇਂਡੂ ਖੇਡ ਮੇਲੇ ‘ਚ ਕਬੱਡੀ, ਫੁੱਟਬਾਲ, ਵਾਲੀਬਾਲ ਸ਼ੂਟਿੰਗ, ਸਮੈਸ਼ਿੰਗ, ਰੱਸਾ ਕੱਸੀ, ਸੀਪ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਲੇਡੀਜ਼ ਦੇ ਕਢਾਈ, ਸਪੂਨ ਰੇਸ, ਸੈਕ ਰੇਸ, ਮਿਊਜ਼ੀਕਲ ਚੇਅਰ ਦੇ ਮੁਕਾਬਲੇ ਅਤੇ ਹੋਰ ਬਹੁਤ ਸਾਰੀਆਂ ਬੱਚਿਆਂ ਦੀਆਂ ਫਨ ਐਕਟੀਵਿਟੀ ਵੇਖਣ ਨੂੰ ਮਿਲਣਗੀਆਂ।
ਮੈਟਰੋ ਕਲੱਬ ਦੇ ਵੱਲੋਂ ਖ਼ਾਸ ਤੌਰ ‘ਤੇ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਜਾਏਗਾ। ਪੇਂਡੂ ਖੇਡ ਮੇਲਾ ‘ਚ ਭੰਗੜਾ, ਗਿੱਧਾ, ਬੱਚਿਆਂ ਲਈ ਬਾਉਂਨਸੀ ਕਾਸਲ ਅਤੇ ਹੋਰ ਬਹੁਤ ਸਾਰੀਆਂ ਸਭਿਆਚਾਰਕ ਵੰਨਗੀਆਂ ਵੇਖਣ ਨੂੰ ਮਿਲਣਗੀਆਂ।
ਮੈਟਰੋ ਕਲੱਬ ਦੇ ਪ੍ਰਬੰਧਕਾਂ ਵੱਲੋਂ ਸਮੂਹ ਭਾਈਚਾਰੇ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਪੇਂਡੂ ਖੇਡ ‘ਚ ਹੋਣ ਵਾਲੇ ਮੁਕਾਬਲਿਆਂ ‘ਚ ਸ਼ਮੂਲੀਅਤ ਕਰਨ ਦੇ ਨਾਲ-ਨਾਲ ਵੱਖ-ਵੱਖ ਖੇਡਾਂ ਦਾ ਮੇਲੇ ਦਾ ਅਨੰਦ ਮਾਣੋ।
ਪੇਂਡੂ ਖੇਡ ਮੇਲ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰ 02041000111, 0210 297 9245 ਅਤੇ metroclubnz@gmail.com ‘ਤੇ ਪ੍ਰਾਪਤ ਕਰ ਸਕਦੇ ਹੋ।