14 ਨਵੰਬਰ ਨੂੰ ਨਿਊਜ਼ੀਲੈਂਡ ਪੁਲਿਸ ਵਿੱਚ ਭਰਤੀ ਹੋਣ ਲਈ ਸੈਮੀਨਾਰ

ਆਕਲੈਂਡ, 7 ਅਕਤੂਬਰ – ਨਿਊਜ਼ੀਲੈਂਡ ਪੁਲਿਸ ਵੱਲੋਂ 14 ਨਵੰਬਰ ਨੂੰ ਫਿਕਲਿੰਗ ਕਨਵੈੱਨਸ਼ਨ ਸੈਂਟਰ (Fickling Convention Centre), 546 ਮਾਊਂਟ ਅਲਬਰਟ ਰੋਡ, ਥ੍ਰੀ ਕਿੰਗਜ਼, ਆਕਲੈਂਡ ਵਿਖੇ ਪੁਲਿਸ ਭਰਤੀ ਬਾਰੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਕਾਂਸਟੇਬਲ ਗੁਲਾਬ ਸਿੰਘ ਐਥਨਿਕ ਕਮਿਊਨਿਟੀ ਰਿਲੇਸ਼ਨ ਅਫ਼ਸਰ, ਤਾਮਾਕੀ ਮਾਕੌਰਾਉ ਨੇ ਈ-ਮੇਲ ਰਾਹੀ ਕੂਕ ਪੰਜਾਬੀ ਸਮਾਚਾਰ ਨਾਲ ਸਾਂਝੀ ਕੀਤੀ।
ਕਾਂਸਟੇਬਲ ਗੁਲਾਬ ਸਿੰਘ ਨੇ ਕਿਹਾ ਕਿ ਇਹ ਸੈਮੀਨਾਰ ਉਨ੍ਹਾਂ ਵਿਅਕਤੀਆਂ ਲਈ ਹੈ ਜੋ ਨਿਊਜ਼ੀਲੈਂਡ ਪੁਲਿਸ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਹਨ ਅਤੇ ਭਰਤੀ ਪ੍ਰਕਿਰਿਆ, ਦਾਖ਼ਲੇ ਦੀਆਂ ਸ਼ਰਤਾਂ, ਕੈਰੀਅਰ ਦੇ ਮੌਕਿਆਂ ਅਤੇ ਪੁਲਿਸ ਅਧਿਕਾਰੀ ਬਣਨ ਲਈ ਲੋੜੀਂਦੇ ਕਦਮਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਲਈ ਸੈਮੀਨਾਰ ਲਈ ਜਾਰੀ ਕੀਤੇ ਪੋਸਟਰ ਰਾਹੀ ਪ੍ਰਾਪਤ ਕੀਤੀ ਜਾ ਸਕਦੀ ਹੈ।