ਪੰਜਾਬ ਦੇ ਫੁੱਟਬਾਲ ਜਗਤ ਸਿਰ ਹੀ ਹੋਇਆ ਗੋਲ

ਪੰਜਾਬ ਦੇ ਫੁੱਟਬਾਲ ਜਗਤ ਦਾ ਭਾਰਤੀ ਫੁੱਟਬਾਲ ਜਗਤ ਦੇ ਲਈ ਦਿੱਤਾ ਗਿਆ ਯੋਗਦਾਨ ਅਣਮੁੱਲਾ ਹੈ ਅਤੇ ਕਿਸੇ ਸਮੇਂ ਪੰਜਾਬ ਦੇ ਫੁੱਟਬਾਲ ਜਗਤ ਨੂੰ ਖਾਸ ਪ੍ਰੋਤਸਾਹਨ ਵੀ ਮਿਲਦਾ ਸੀ ਅਤੇ ਪੰਜਾਬ ਦੇ ਖਿਡਾਰੀ ਰਾਸ਼ਟਰੀ ਖੇਡਾਂ ਵਿੱਚ ਅਤੇ ਭਾਰਤ ਵੱਲੋਂ ਖੇਡਦਿਆਂ ਵੀ ਵਿਰੋਧੀ ਟੀਮਾਂ ਸਿਰ ਗੋਲ ਕਰਦੇ ਸਨ, ਪਰ ਪੰਜਾਬ ਦੇ ਵਿੱਚ ਫੁੱਟਬਾਲ ਜਗਤ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਲੱਗਦਾ ਹੈ ਕਿ ਖੁਦ ਪੰਜਾਬ ਦੇ ਫੁੱਟਬਾਲ ਜਗਤ ਸਿਰ ਹੀ ਗੋਲ ਹੋ ਚੁੱਕਾ ਹੈ, ਜਿਸ ਦਾ ਸਿਹਰਾ ਜੇ. ਸੀ. ਟੀ ਸਿਰ। ਇਸ ਲੇਖ ਵਿੱਚ ਅਸੀਂ ਇਸ ਵਾਰ ਦੋ ਵਰਗਾਂ ਵਿਚਕਾਰ ਮਲਾਂਕਣ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਦਾ ਹਰ ਇਕ ਫੁੱਟਬਾਲ ਪ੍ਰੇਮੀ ਮਾਹਿਲਪੁਰ ਫੁੱਟਬਾਲ ਅਕੈਡਮੀ, ਜਿਸ ਨੂੰ ਕਿ ਫੁੱਟਬਾਲ ਦੀ ਨਰਸਰੀ ਨਾਲ ਵੀ ਜਾਣਿਆਂ ਜਾਂਦਾ ਹੈ। ਇਸ ਅਕੈਡਮੀ ਨੇ ਪੰਜਾਬ ਅਤੇ ਭਾਰਤ ਦੇ ਫੁੱਟਬਾਲ ਨੂੰ ਬਹੁਤ ਕੁੱਝ ਵੰਡਿਆ ਇਸੇ ਹੀ ਵਰਗ ਵਿੱਚ ਇੱਕ ਹੋਰ ਉਦਾਹਰਣ ਉਸ ਵੇਲੇ ਆ ਜੁੜੀ ਜਦੋਂ ਯੂਥ ਫੁੱਟਬਾਲ ਕਲੱਬ ਨੇ ਫੁੱਟਬਾਲ ਨੂੰ ਸੰਭਾਲਣ ਲਈ ਆਪਣਾ ਖਾਸ ਯੋਗਦਾਨ ਦਿੱਤਾ। ਜਿੱਥੇ ਸੰਨ 2000 ਤੋਂ ਪਹਿਲਾਂ ਭਾਰਤੀ ਅਤੇ ਪੰਜਾਬ ਦੇ ਫੁੱਟਬਾਲ ਨੂੰ ਚਮਕਦੇ ਸਿਤਾਰੇ ਦਿੱਤੇ, ਉਥੇ ਸੰਨ 2000 ਤੋਂ ਬਾਅਦ ਇਸਦਾ ਸਿਹਰਾ ਯੂਥ ਕਲੱਬ ਰੁੜਕਾ ਕਲਾਂ ਦੇ ਸਿਰ ਬੱਝਦਾ ਵੀ ਦਿਖਾਈ ਦਿੰਦਾ ਹੈ। ਜਿੱਥੇ ਪਹਿਲੇ ਵਰਗ ਹੇਠ ਨਿੱਜੀ ਤੌਰ ਤੇ ਉੱਭਰ ਕੇ ਸਾਹਮਣੇ ਆਏ ਇਨ੍ਹਾਂ ਦੋਵਾਂ ਅਕੈਡਮੀਆਂ ਵੱਲੋਂ ਖਾਸ ਯੋਗਦਾਨ ਦੀ ਗੱਲ ਕੀਤੀ ਹੈ ਉਥੈ ਦੂਸਰੇ ਵਰਗ ਵਿੱਚ ਸਰਕਾਰੀ ਯਤਨਾਂ ਦੀ ਗੱਲ ਕੀਤੀ ਹੈ ਉੱਥੇ ਦੂਸਰੇ ਵਰਗ ਵਿੱਚ ਸਰਕਾਰੀ ਯਤਨਾਂ ਦੀ ਗੱਲ ਵੀ ਨਾਲ-ਨਾਲ ਕਰਦੇ ਚੱਲਦੇ ਹਾਂ, ਜਿਸ ਵਿੱਚ ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਪੰਜਾਬ ਦੇ ਖੇਡ ਵਿਭਾਗ ਦੀ ਗੱਲ ਕਰਾਂਗੇ। ਪੰਜਾਬ ਫੁੱਟਬਾਲ ਐਸੋਸੀਏਸ਼ਨ ਮੂਲ ਰੂਪ ਵਿੱਚ ਆਪਣੇ ਹੀ ਸਰਦਾਰਾਂ (ਭਾਰਤੀ ਫੁੱਟਬਾਲ ਸੰਘ) ਵਾਂਗ ਚਿੱਟੇ ਹਾਥੀ ਦੀ ਤਰ੍ਹਾਂ ਹੈ, ਜਿਸਦੀ ਹਾਲ ਹੀ ਵਿੱਚ ਵੱਡੀ ਉਦਾਹਰਣ ਵਿੱਚ ਦਿੰਦਿਆਂ, ਉਪਰੋਕਤ ਅਖਾਣ ਤੇ ਮੋਹਰ ਲਗਾ ਦਿੱਤੀ ਗਈ ਹੈ। ਜੇ. ਸੀ.ਟੀ ਫੁੱਟਬਾਲ ਕਲੱਬ ਦੇ ਨਾਮ ਤੋਂ ਹਰ ਕੋਈ ਵਾਕਿਫ ਹੋਵੇਗਾ, ਜਿਸ ਨੂੰ ਹਾਲ ਹੀ ਦੇ ਵਿੱਚ ਖਤਮ ਕਰ ਦਿੱਤਾ ਗਿਆ ਹੈ। ਵਾਪਸ ਮੁੱਦੇ ਤੇ ਆਉਂਦਿਆਂ ਚਿੱਟੇ ਹਾਥੀ ਦੀ ਗੱਲ ਕਰੀਏ ਤਾਂ ਜੇ. ਸੀ. ਟੀ ਦੇ ਮਾਲਕਾਂ ਵੱਲੋਂ ਜੇ. ਸੀ. ਟੀ ਦੀ ਟੀਮ ਰੱਦ ਜਾਂ ਖਤਮ ਕਰਨ ਤੋਂ ਬਾਅਦ ਵੀ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਵੀ ਜੇ. ਸੀ. ਟੀ ਮਿੱਲ ਦੇ ਮਾਲਕ ਹੀ ਹਨ। ਜਿਹੜੇ ਮਿਲ ਮਾਲਕਾਂ ਵਲੋਂ ਫੁੱਟਬਾਲ ਪ੍ਰੇਮੀਆਂ ਦੇ ਧਰਨਿਆਂ ਦਾ ਕੋਈ ਅਸਰ ਨਾ ਹੋਇਆ। ਕੀ ਉਹ ਅਜੇ ਵੀ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਤੇ ਬੈਠ ਕੇ ਪੰਜਾਬ ਦੇ ਫੁੱਟਬਾਲ ਦੇ ਉੱਜਲ ਭਵਿੱਖ ਦੀ ਕਾਮਨਾ ਜਾਂ ਯੋਜਨਾ ਬਣਾਉਣ ਦੀ ਸੋਚ ਦੇ ਕਾਬਿਲ ਹਨ?
ਇਸ ਵਿੱਚ ਇਹ ਕੋਈ ਸ਼ੱਕ ਨਹੀਂ ਕਿ ਜੇ. ਸੀ. ਟੀ. ਦਾ ਫੁੱਟਬਾਲ ਜਗਤ ਵਿੱਚ ਕਾਫੀ ਯੋਗਦਾਨ ਰਿਹਾ ਹੈ, ਪਰ ਜੇਕਰ ਇੱਕ ਪਿੰਡ ਪੱਧਰ ਤੋਂ ਸ਼ੁਰੂ ਹੋਇਆ ਕਲੱਬ ਇਕ ਦਹਾਕੇ ਵਿੱਚ 10 ਖਿਡਾਰੀ ਭਾਰਤੀ ਟੀਮ ਲਈ ਤਿਆਰ ਕਰ ਸਕਦਾ ਹੈ। ਜੇਕਰ ਇਕ ਅਕੈਡਮੀ 600 ਬੱਚਿਆਂ ਨੂੰ ਬਿਨ੍ਹਾਂ ਕਿਸੇ ਫੀਸ ਦੇ ਕਿੱਟਾਂ ਅਤੇ ਟ੍ਰੇਨਿੰਗ ਮੁੱਹਇਆ ਕਰਵਾ ਸਕਦੀ ਹੈ ਤਾਂ ਇਕ ਉਦਯੋਗਪਤੀ ਕਿਉਂ ਨਹੀਂ? ਜੇਕਰ ਇਕ ਕਲੱਬ ਅੰਡਰ-12, ਅੰਡਰ-14, ਅੰਡਰ-16 ਅਤੇ ਅੰਡਰ-19 ਤੋਂ ਇਲਾਵਾ ਪਿੰਡ ਪੱਧਰ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਬਰਾਬਰ ਕਲੱਬ ਪੱਧਰ ਦੀ ਫੁੱਟਬਾਲ ਲੀਗ ਕਰਵਾ ਸਕਦਾ ਹੈ ਤਾਂ ਉਦਯੋਗਪਤੀ ਜਾਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਪੈਰੋਕਾਰ ਕਿਉਂ ਨਹੀਂ?
ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਕੀਤੇ ਜਾਂਦੇ ਯਤਨਾਂ ਦਾ ਮੁਲਾਂਕਣ ਜੇਕਰ ਕੋਚਿੰਗ ਦੇ ਮੁੱਦੇ ਤੇ ਵੀ ਕਰੀਏ ਤਾਂ ਵੀ ਮਨ ਖੱਟਾ ਹੀ ਹੋ ਜਾਂਦਾ ਹੈ। ਇਕ ਪਾਸੇ ਜਿੱਥੇ ਇੱਕ ਨਿੱਜੀ ਕਲੱਬ ਬਕਾਇਦਾ ਆਪਣੇ ਕੋਚ ਨੂੰ ਇੰਗਲੈਂਡ ਭੇਜ ਕੇ ਟ੍ਰੇਨਿੰਗ ਦਿਵਾਉਂਦਾ ਹੈ, ਉੱਥੇ ਏਸੋਸੀਏਸ਼ਨ ਕੋਲ ਪੂਰੇ ਪੰਜਾਬ ਵਿੱਚ ਫੀਫਾ ਗ੍ਰੇਡਿੰਗ ਪ੍ਰਣਾਲੀ ਅਨੁਸਾਰ ਸਿਰਫ ਇੱਕ ਸੀ (C) ਕੈਟੇਗਰੀ ਦਾ ਕੋਚ ਹੈ। ਅਕਸਰ ਕਈ ਵਾਰ ਫੁੱਟਬਾਲ ਜਗਤ ਦੇ ਸਿਰਮੌਰ ਅਤੇ ਸ਼ੁੱਭਚਿੰਤਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਜਿਸ ਵਿੱਚ ਸਿੱਟਾ ਨਿਕਲ ਕੇ ਆਇਆ ਕਿ ਜਦੋਂ ਤੱਕ ਸਕੂਲ ਅਤੇ ਖਾਸ ਤੌਰ ਤੇ ਕਾਲਜ ਦੀਆਂ ਟੀਮਾਂ ਨੂੰ ਨਹੀਂ ਬਚਾਇਆ ਜਾਂਦਾ ਉਦੋਂ ਤੱਕ ਇਹ ਸੰਭਵ ਨਹੀਂ ਕਿ ਅਸੀਂ ਪੰਜਾਬ ਦੇ ਫੁੱਟਬਾਲ ਜਗਤ ਸਿਰ ਜੇ. ਸੀ. ਟੀ ਦੇ ਮਾਲਕਾਂ ਵਲੋਂ ਕੀਤਾ ਗਿਆ ਗੋਲ ਉਤਰ ਸਕੇ, ਹਾਲਾਂਕਿ ਇਸੇ ਹੀ ਲੇਖ ਦੇ ਅਗਲੇ ਅੰਕ ਵਿੱਚ ਜੇਸੀਟੀ ਵੱਲੋਂ ਕੀਤੇ ਗਏ ਗੋਲ ਦੀ ਬਰਾਬਰੀ ਕਰਨ ਦੀ ਸਮਰੱਥਾ ਰੱਖਣ ਵਾਲੇ ਯੂਥ ਫੁੱਟਬਾਲ ਕਲੱਬ ਦੀਆਂ ਉਪਲੱਭਦੀਆਂ ਦੱਸਦਿਆਂ ਇੱਕ ਵਾਰ ਫਿਰ ਤੋਂ ਅਹੁਦੇਦਾਰਾਂ ਲਈ ਸਵਾਲ ਖੜੇ ਕਰਨ ਦੀ ਕੋਸ਼ਿਸ਼ ਕਰਾਂਗੇ।

– ਅਮਰਿੰਦਰ ਸਿੰਘ, ਈਮੇਲ-amrpreet_9@yahoo.co.in