ਅਨਿਲ ਸ਼ਾਸਤਰੀ ਦਾ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਸਨਮਾਨ

ਆਕਲੈਂਡ, 5 ਅਕਤੂਬਰ – ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੁੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਸ਼ਾਸਤਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਮੰਜੂ ਸ਼ਾਸਤਰੀ ਨਿਊਜ਼ੀਲੈਂਡ ਇੰਡੀਅਨ ਓਵਰਸੀਜ਼ ਕਾਂਗਰਸ ਪਾਰਟੀ ਦੇ ਸੱਦੇ ਉੱਤੇ ਕੁੱਝ ਦਿਨਾਂ ਲਈ ਨਿਊਜ਼ੀਲੈਂਡ ਦੇ ਦੌਰੇ ਉੱਤੇ ਪਹੁੰਚੇ। ਉਨ੍ਹਾਂ ਦਾ ਨਿਊਜ਼ੀਲੈਂਡ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਨਿਊਜ਼ੀਲੈਂਡ ਕਾਂਗਰਸ ਪਾਰਟੀ ਦੇ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾ ਨੇ ਦੱਸਿਆ ਕੀ ਸ੍ਰੀ ਅਨਿਲ ਸ਼ਾਸਤਰੀ ਨਿਊਜ਼ੀਲੈਂਡ ਕਾਂਗਰਸ ਪਾਰਟੀ ਦੇ ਮੈਂਬਰਾਂ ਦੇ ਨਾਲ-ਨਾਲ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਨ ਗਏ।
ਇਸ ਮੌਕੇ ਹਰਮਿੰਦਰ ਚੀਮਾ, ਦੀਪਕ ਸ਼ਰਮਾ, ਸੰਨੀ ਕੌਸ਼ਲ, ਬ੍ਰਿਜੇਸ਼ ਸੇਠੀ, ਸ਼ੈਲ ਕੌਸ਼ਲ, ਸਿਮਰਨਜੀਤ ਸਿੰਘ, ਲਵਦੀਪ ਸਿੰਘ, ਜਗਦੀਪ ਸਿੰਘ, ਜੈਜ਼ ਸਿੰਘ, ਸਿਮਤ ਰੈਡੀ, ਮਨੋਜ ਸ਼ੇਰੋ ਆਦਿ ਹਾਜ਼ਰ ਸਨ।