ਅੰਤਰ ਆਤਮਾ ਦੀ ਆਵਾਜ਼ ‘ਤੇ ਵੋਟਾਂ ਮਿਲਣਗੀਆਂ – ਸੰਗਮਾ

ਜੈਪੁਰ – –ਰਾਸ਼ਟਰਪਤੀ ਅਹੁਦੇ ਲਈ ਰਾਜਗ ਉਮੀਦਵਾਰ ਪੀ. ਏ. ਸੰਗਮਾ ਨੇ ਕਿਹਾ ਕਿ ਰਾਜਸਥਾਨ ਤੋਂ ਰਾਜਗ ਗਠਜੋੜ ਦੇ ਇਲਾਵਾ ਅੰਤਰਆਤਮਾ ਦੀ ਆਵਾਜ਼ ‘ਤੇ ਮੈਨੂੰ ਕੁਝ ਹੋਰ ਵੋਟਾਂ ਮਿਲਣਗੀਆਂ। ਆਪਣੇ ਚੋਣ ਪ੍ਰਚਾਰ ਸਬੰਧੀ ਇਥੇ ਪਹੁੰਚੇ ਸੰਗਮਾ ਨੇ ਭਾਰਤ ਜਨਤਾ ਪਾਰਟੀ ਦੇ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਜੈਪੁਰ ਵਿੱਚ ਮੇਰੇ ਤੋਂ ਕੁੱਝ ਆਜ਼ਾਦ ਵਿਧਾਇਕਾਂ ਨੇ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਪ੍ਰਣਬ ਮੁਖਰਜੀ ਆਜ਼ਾਦ ਉਮੀਦਵਾਰ ਵਜੋਂ ਵਿੱਚ ਚੋਣ ਮੈਦਾਨ ਵਿੱਚ ਹਨ, ਕਿਉਂਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਤਿਆਗ ਪੱਤਰ ਦੇ ਦਿੱਤਾ ਹੈ ਅਤੇ ਹੁਣ ਇਹ ਯੂ. ਪੀ. ਏ. ਸਰਕਾਰ ਦੇ ਉਮੀਦਵਾਰ ਵੀ ਨਹੀਂ ਰਹੇ।
ਸੰਗਮਾ ਨੇ ਖੁਦ ਨੂੰ ਆਦਿਵਾਸੀਆਂ ਦਾ ਉਮੀਦਵਾਰ ਦੱਸਦੇ ਹੋਏ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਆਦਿਵਾਸੀਆਂ ਦੇ ਕਲਿਆਣ ਲਈ ਕੰਮ ਕਰ ਰਿਹਾ ਹਾਂ। ਕੇਂਦਰੀ ਮੰਤਰੀ ਮੰਡਲ ਵਿੱਚ ਮੈਂ ਪਹਿਲਾ ਆਦਿਵਾਸੀ ਕੈਬਨਿਟ ਮੰਤਰੀ ਅਤੇ ਪ੍ਰਹਿਲਾ ਆਦਿਵਾਸੀ ਲੋਕ ਸਭਾ ਮੁਖੀ ਰਿਹਾ ਹਾਂ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਪੀ. ਏ. ਸੰਗਮਾ ਨੇ ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਸਮਰਥਨ ਅਤੇ ਵੋਟਾਂ ਮੰਗੀਆਂ। ਇਸ ਮੌਕੇ ‘ਤੇ ਨੇਤਾ ਵਸੁੰਧਰਾ ਰਾਜੇ, ਭਾਜਪਾ ਪ੍ਰਦੇਸ਼ ਮੁਖੀ ਅਰੁਣ ਚਤੁਰਵੇਦੀ, ਭਾਜਪਾ ਦੇ ਰਾਸ਼ਟਰੀ ਨੇਤਾ ਕਪਤਾਨ ਸਿੰਘ ਸੋਲੰਕੀ ਅਤੇ ਕਿਰੀਟ ਸੌਮਇਆ ਮੌਜੂਦ ਸਨ। ਸੰਗਮਾ ਨੇ ਇਸ ਤੋਂ ਪਹਿਲੇ ਵਸੁੰਧਰਾ ਰਾਜੇ ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ‘ਤੇ ਭਾਜਪਾ ਅਤੇ ਕੁੱਝ ਆਜ਼ਾਦ ਵਿਧਾਇਕ ਵੀ ਮੌਜੂਦ ਸਨ।